ਮੈਡੀਕਲ ਕਾਲਜ ’ਚ ਸਿਹਤ ਸੰਭਾਲ ਵਿਸ਼ੇ ’ਤੇ ਕਾਨਫ਼ਰੰਸ ਦਾ ਆਯੋਜਨ, ਪੰਜਾਬ ਸਮੇਤ 5 ਰਾਜਾਂ ਦੇ 200 ਡਾਕਟਰਾਂ ਨੇ ਕੀਤੀ ਸ਼ਿਰਕਤ

ਪਟਿਆਲਾ(ਦ ਸਟੈਲਰ ਨਿਊਜ਼)। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਈਕਰੋ ਬਾਇਉਲੋਜੀ ਵਿਭਾਗ ’ਚ ‘ਗਲੋਬਲ ਸੇਫ਼ਟੀ ਚੈਲੰਜ ਕਲੀਨ ਕੇਅਰ ਸੇਫ਼ ਕੇਅਰ’ ਵਿਸ਼ੇ ’ਤੇ ਦੋ ਰੋਜ਼ਾ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫ਼ਰੰਸ ਦਾ ਉਦਘਾਟਨ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਅਤੇ ਵੀ. ਸੀ. ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਅਵਨੀਸ਼ ਕੁਮਾਰ ਅਤੇ ਸੰਯੁਕਤ ਡਾਇਰੈਕਟਰ ਡਾ. ਆਕਾਸ਼ਦੀਪ ਅਗਰਵਾਲ ਅਤੇ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਕੀਤਾ ਗਿਆ।   ਇਸ ਕਾਨਫ਼ਰੰਸ ਵਿੱਚ ਡਾ. ਲਲਿਤ ਦਰ, ਡਾ. ਏ.ਐਸ. ਵਾਲਨ ਡਾ. ਮਾਲਿਨੀ ਆਰ ਕਪੂਰ,  ਡਾ. ਸ਼ੁਕਲਾ ਦਾਸ,  ਡਾ. ਡਿੰਪਲ ਕਸਾਨਾ, ਡਾ. ਵਰਸ਼ਾ ਗੁਪਤਾ, ਡਾ. ਮਿੰਨੀ ਪੀ ਸਿੰਘ, ਡਾ. ਵਿਕਾਸ ਗੌਤਮ, ਡਾ. ਸੁਨੀਤਾ ਏ. ਗੰਜੂ, ਡਾ. ਜੀ.ਪੀ.ਐਸ. ਗਿੱਲ, ਸਮੇਤ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਤੋਂ 200 ਤੋਂ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ।

Advertisements

ਕਾਨਫ਼ਰੰਸ ਦੇ ਮੁੱਖ ਆਯੋਜਕ ਡਾ. ਰੁਪਿੰਦਰ ਬਖਸ਼ੀ ਨੇ ਦੱਸਿਆ ਕਿ ਸਿਹਤ ਸੰਭਾਲ ਨਾਲ ਜੁੜੀ ਇੰਫੈਕਸ਼ਨਜ਼ (ਲਾਗ) ਵੱਡੇ ਸੁਰੱਖਿਆ ਮੁੱਦੇ ਹਨ, ਜੋ ਹਰ ਸਾਲ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਸ ਕਾਨਫ਼ਰੰਸ ਦਾ ਮੁੱਖ ਮਕਸਦ ਇਹੀ ਹੈ ਕਿ ਸਿਹਤ ਸੰਭਾਲ ਨਾਲ ਸਬੰਧਤ ਇੰਫੈਕਸ਼ਨਜ਼ ਨੂੰ ਕਿਵੇਂ ਘੱਟ ਕੀਤਾ ਜਾਵੇ। ਦੇਸ਼ ਵਿਚ ਵੱਧ ਰਹੀ ਇੰਫੈਕਸ਼ਨਜ਼ ਨਾਲ ਨਿਪਟਣ ਲਈ ਸਾਨੂੰ ਪੂਰੀ ਤਰ੍ਹਾਂ ਸਿਹਤ ਸੰਭਾਲ ਪ੍ਰਤੀ ਜਾਗਰੂਕ ਹੋਣਾ ਪਵੇਗਾ। ਡਾ. ਅਮਰਜੀਤ ਕੌਰ ਗਿੱਲ, ਡਾ. ਗੀਤਾ ਵਾਲੀਆ, ਡਾ. ਨੀਰਜਾ ਜਿੰਦਲ ਅਤੇ ਡਾ. ਅਰੁਣਾ ਅਗਰਵਾਲ ਨੂੰ ਮਾਈਕਰੋ ਬਾਇਉਲੋਜੀ ਵਿਭਾਗ ਵਿਚ ਪਾਏ ਯੋਗਦਾਨ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸਮਾਪਤੀ ’ਤੇ ਡਾ. ਰੇਨੂੰ ਬਾਂਸਲ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡੀਕਲ ਸੁਪਰਡੰਟ ਡਾ. ਹਰਨਾਮ ਸਿੰਘ ਰੇਖੀ, ਡਾ. ਆਰ. ਪੀ. ਐਸ. ਸੀਬੀਆ ਵਾਇਸ ਪ੍ਰਿੰਸੀਪਲ, ਪੀ. ਐਮ. ਸੀ. ਮੈਂਬਰ ਡਾ. ਵਿਜੈ ਬੋਦਲ, ਡਾ. ਵਿਨੋਦ ਡਾਂਗਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here