ਦਿਵਯ ਜਯੋਤੀ ਜਾਗ੍ਰਿਤੀ ਸੰਸਥਾਂ ਵੱਲੋਂ ਸ੍ਰੀ ਸੁੰਦਰ ਕਾਂਡ ਕਥਾ ਦਾ ਕੀਤਾ ਗਿਆ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ੍ਰੀ ਰਾਮ ਜਨਮ ਭੂਮੀ ਅਯੋਧਿਆ ਧਾਮ ਵਿੱਚ ਭਗਵਾਨ ਸ੍ਰੀ ਰਾਮ ਜੀ ਦੇ ਨਵੀਨ ਗ੍ਰਹਿ ਦੀ ਪ੍ਰਾਣ ਪ੍ਰਤਿਸ਼ਟਾ ਦੀ ਸ਼ੁਭ ਘੜੀ ਦੇ ਉੱਪਰ ਸ਼੍ਰੀ ਰਾਮ ਲੀਲਾ ਧਰਮ ਕਮੇਟੀ ਅਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਂ ਕਪੂਰਥਲਾ ਵੱਲੋਂ ਸ਼੍ਰੀ ਰਾਮਲੀਲਾ ਗਰਾਊਂਡ ਦੇ ਅੰਦਰ ਸ੍ਰੀ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਪਣੇ ਵਿਚਾਰ ਦਿੰਦੇ ਹੋਏ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੋਮਿਆ ਭਾਰਤੀ ਜੀ ਨੇ ਦੱਸਿਆ ਕਿ ਸੁੰਦਰ ਕਾਂਡ ਪ੍ਰਸੰਗ ਜਿਸ ਵਿੱਚ ਇੱਕ ਭਗਤ ਦੀ ਭਗਤੀ ਮਾਰਗ ਤੇ ਕੀਤੇ ਜਾ ਰਹੇ ਸੰਘਰਸ਼ ਦਾ ਵਰਣਨ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਜੀਵਨ ਇੱਕ ਨਦੀ ਦੀ ਤਰਹਾਂ ਹੈ। ਜਿਸ ਪ੍ਰਕਾਰ ਨਦੀ ਜਦੋਂ ਆਪਣੇ ਲਕਸ਼ ਸਾਗਰ ਵੱਲ ਵਧਦੀ ਹੈ ਤਾਂ ਉਸ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਚਟਾਨਾਂ ਵੀ ਆਉਂਦੀਆਂ ਨੇ ਪੱਥਰ ਵੀ ਆਉਂਦੇ ਹਨ। ਲੇਕਿਨ ਉਹ ਨਦੀ ਉਹਨਾਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵੱਧਦੀ ਰਹਿੰਦੀ ਹੈ। ਇਸੇ ਪ੍ਰਕਾਰ ਭਗਤ ਹਨੂਮਾਨ ਜੀ ਸਨ ਭਗਵਾਨ ਸ੍ਰੀ ਰਾਮ ਜੀ ਦੇ ਦਿੱਤੇ ਹੋਏ ਕਾਰਜ ਮਾਤਾ ਸੀਤਾ ਜੀ ਦੀ ਖੋਜ ਦੇ ਅੰਦਰ ਲੰਕਾ ਵਿੱਚ ਜਾਣ ਦੇ ਲਈ ਉਹਨਾਂ ਨੇ ਆਪਣੇ ਰਸਤੇ ਵਿੱਚ ਆਈਆਂ ਹੋਈਆਂ ਵੱਡੀਆਂ ਵੱਡੀਆਂ ਰੁਕਾਵਟਾਂ ਜਿਵੇਂ ਮੈਨਾਕ ਪਰਬਤ ਸੁਰਸਾ ਜੈਸੀ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਲੰਕਾਂ ਵਿੱਚ ਪ੍ਰਵੇਸ਼ ਕੀਤਾ ਲੰਕਾ ਜੋ ਬਾਹਰ ਤੋਂ ਦੇਖਣ ਨੂੰ ਬਹੁਤ ਸੁੰਦਰ ਲੱਗਦੀ ਸੀ ਲੇਕਿਨ ਅੰਦਰ ਪਾਪਾਚਾਰ ਤੇ ਅਨਾਚਾਰ ਨਾਲ ਭਰੀ ਹੋਈ ਸੀ।

Advertisements

ਮਾਨਵ ਦੇ ਮਨ ਦੀ ਵੀ ਅਜਿਹੀ ਸਥਿਤੀ ਹੈ ਮਾਨਵ ਬਾਹਰੋਂ ਆਪਣੇ ਸਰੀਰ ਨੂੰ ਬਹੁਤ ਸਜਾ ਸਵਾਰ ਕੇ ਰੱਖਦਾ ਹੈ ਪਰ ਉਸ ਦੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਪਾਪ ਛਲ ਕਪਟ ਪਨਪਦੇ ਰਹਿੰਦੇ ਹਨ ਜੋ ਕਦੇ ਵੀ ਉਸਨੂੰ ਸ਼ਾਂਤ ਜੀਵਨ ਜੀਣ ਨਹੀਂ ਦਿੰਦੇ ਉਹਨਾਂ ਨੇ ਕਿਹਾ ਕਿ ਜੇਕਰ ਇਨਸਾਨ ਆਪਣੇ ਜੀਵਨ ਦੇ ਅੰਦਰ ਦੀਆਂ ਇਹ ਬੁਰਾਈਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦਾ ਹੈ ਤਾਂ ਇੱਕ ਪੂਰਨ ਗੁਰੂ ਦੀ ਸ਼ਰਨ ਵਿੱਚ ਉਸਨੂੰ ਜਾਣਾ ਪਵੇਗਾ ਜੋ ਉਸ ਦੇ ਅੰਦਰ ਬੈਠੇ ਰਾਮ ਦੇ ਦਰਸ਼ਨ ਉਸ ਦੇ ਅੰਦਰ ਹੀ ਕਰਵਾ ਦੇਣ। ਉਹਨਾਂ ਨੇ ਕਿਹਾ ਕਿ ਜੇਕਰ ਇਨਸਾਨ ਆਪਣੇ ਜੀਵਨ ਦੇ ਅੰਦਰ ਦੀਆਂ ਇਹ ਬੁਰਾਈਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦਾ ਹੈ ਤਾਂ ਇੱਕ ਪੂਰਨ ਗੁਰੂ ਦੀ ਸ਼ਰਨ ਵਿੱਚ ਉਸਨੂੰ ਜਾਣਾ ਪਵੇਗਾ ਜੋ ਉਸ ਦੇ ਅੰਦਰ ਬੈਠੇ ਰਾਮ ਦੇ ਦਰਸ਼ਨ ਉਸ ਦੇ ਅੰਦਰ ਹੀ ਕਰਵਾ ਦੇਣ ਸਾਧਵੀ ਜੀ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਜਦੋਂ ਭਗਵਾਨ ਸ਼੍ਰੀ ਰਾਮ ਜੀ ਰਾਜ ਸਿੰਘਾਸਣ ਦੇ ਉੱਪਰ ਬੈਠੇ ਤਾਂ ਉਹਨਾਂ ਦੇ ਰਾਜ ਵਿੱਚ ਚਾਰੇ ਪਾਸੇ ਸ਼ਾਂਤੀ ਸੁੱਖ ਤੇ ਸਮ੍ਰਿਧੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਨਸਾਨ ਆਪਣੇ ਜੀਵਨ ਦੇ ਅੰਦਰ ਦੀਆਂ ਇਹ ਬੁਰਾਈਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦਾ ਹੈ ਤਾਂ ਇੱਕ ਪੂਰਨ ਗੁਰੂ ਦੀ ਸ਼ਰਨ ਵਿੱਚ ਉਸਨੂੰ ਜਾਣਾ ਪਵੇਗਾ ਜੋ ਉਸ ਦੇ ਅੰਦਰ ਬੈਠੇ ਰਾਮ ਦੇ ਦਰਸ਼ਨ ਉਸ ਦੇ ਅੰਦਰ ਹੀ ਕਰਵਾ ਦੇਣ ਸਾਧਵੀ ਜੀ ਨੇ ਅੱਗੇ ਦੱਸ ਇੰਨੇ ਸਾਲਾਂ ਬਾਅਦ ਫਿਰ ਤੋਂ ਅਯੋਧਿਆ ਦੀ ਪਾਵਨ ਨਗਰੀ ਵਿੱਚ ਭਗਵਾਨ ਸ੍ਰੀ ਰਾਮ ਜੀ ਦੇ ਨਵੀਨ ਵਿਗਰਹਿ ਦੀ ਪ੍ਰਾਣਾਂ  ਪ੍ਰਤਿਸ਼ਟਾ ਅਜਿਹੇ ਹੀ ਵਾਤਾਵਰਨ ਨੂੰ ਬਣਾ ਚੁੱਕੀ ਹੈ।

ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਸ ਪ੍ਰਕਾਰ ਭਗਵਾਨ ਸ੍ਰੀ ਰਾਮ ਆਪ ਹੀ ਅਵਤਰੀਤ ਹੋ ਗਏ ਹੋਣ ਸਾਰੇ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜੈਕਾਰੇ  ਮਨਾਂ ਨੂੰ ਸ਼ਾਂਤੀ ਦਿੰਦੇ ਹੋਏ ਨਜ਼ਰ ਆਉਂਦੇ ਹਨ। ਅਸੀਂ ਬਹੁਤ ਹੀ ਵਡਭਾਗੀ ਹਾਂ ਕਿ ਸਾਨੂੰ ਇਸ ਮਹਾਨ ਸ਼ੁਭ ਘੜੀ ਦੇ ਸਾਕਸ਼ੀ ਬਣਨ ਦਾ ਮੌਕਾ ਪਰਮਾਤਮਾ ਨੇ ਦਿੱਤਾ ਹੈ। ਸਾਧਵੀ ਜੀ ਨੇ ਸੰਸਥਾਨ ਦੇ ਵੱਲੋਂ ਪਹੁੰਚੇ ਹੋਏ ਸਾਰੀ ਸੰਗਤ ਨੂੰ ਵਧਾਈ ਦਿੰਦੇ ਹੋਏ ਆਪਣੇ ਘਰਾਂ ਦੇ ਵਿੱਚ ਰਾਤ ਦੇ ਸਮੇਂ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦੇ ਅੰਦਰ ਸਾਧਵੀ ਭੈਣਾਂ ਵੱਲੋਂ ਗਾਏ ਗਏ ਭਜਨ ਕੀਰਤਨ ਅਤੇ ਵਧਾਈ ਦੇ ਸਮੇਂ ਫੁੱਲਾਂ ਦੀ ਵਰਖਾ ਦੇ ਨਾਲ ਮਾਹੌਲ ਪੂਰੀ ਤਰ੍ਹਾਂ ਰਾਮਮਈ ਹੋ ਗਿਆ। ਸਾਰੇ ਪਾਸੇ ਕੇਵਲ ਮਾਤਰ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਸੁਣ ਕੇ ਸਾਰੇ ਹੀ ਮਾਨਵੀ ਮਨ ਅਯੋਧਿਆ ਵਿੱਚ ਪਹੁੰਚੇ ਹੋਏ ਨਜ਼ਰ ਆ ਰਹੇ ਸੀ। ਇਸ ਦੌਰਾਨ ਪਹੁੰਚੀ ਹੋਈ ਸਾਰੀ ਸੰਗਤ ਦੇ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਰੂਪ ਦੇ ਅੰਦਰ ਸ਼੍ਰੀ ਰਾਮਲੀਲਾ ਧਰਮ ਕਮੇਟੀ ਦੇ ਮੁੱਖ ਚੇਅਰਮੈਨ ਰਜਿੰਦਰ ਕੌੜਾ ਜੀ ਪ੍ਰਧਾਨ ਸ਼ਾਮ ਸੁੰਦਰ ਮੱਲਣ ਜੀ ਅਸ਼ੋਕ ਗੁਪਤਾ ਜੀ, ਪਰਮਿੰਦਰ ਗੁਪਤਾ, ਸ਼ਾਮ ਲਾਲ, ਪਵਨ ਸ਼ਰਮਾ ਪਵਨਜੋਤ, ਸ਼ਸ਼ੀਕਾਂਤ, ਰਾਜਕੁਮਾਰ, ਸਨੀ ਜੁਲਕਾ, ਬਬਲੂ, ਕਰਨ, ਬੱਬੂ ਲਵ, ਮਿਥਲੇਸ਼, ਸੁਨੀਲ, ਡੈਨੀ, ਸੂਰਜ ਆਦਿ ਮੈਂਬਰ ਮੌਜੂਦ ਰਹੇ ਨਾਲ ਹੀ ਦਿਵਯ ਜਯੋਤੀ ਕਪੂਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here