ਭਗਵਾਨ ਰਾਮ ਦਾ ਸਮੁੱਚਾ ਜੀਵਨ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। 500 ਸਾਲਾਂ ਦੇ ਸੰਘਰਸ਼ ਅਤੇ ਅਨੇਕਾਂ ਰਾਮ ਭਗਤਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਅਯੁੱਧਿਆ ਵਿੱਚ ਬਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਵਿੱਚ ਮੂਰਤੀ ਸਥਾਪਨਾ ਦੇ ਸਬੰਧ ਵਿੱਚ ਵਿਰਾਸਤੀ ਸ਼ਹਿਰ ਦੇ ਪ੍ਰਾਚੀਨ ਸ਼੍ਰੀ ਰਾਣੀ ਸਾਹਿਬ ਮੰਦਰ ਤੋਂ ਇਸਕਾਨ ਕਪੂਰਥਲਾ ਵੱਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੀਆਂ ਹਲਕਾ ਕਪੂਰਥਲਾ ਵਿੱਚ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਦੀ ਅਰਦਾਸ ਕੀਤੀ।ਨਰੇਸ਼ ਪੰਡਿਤ ਨੇ ਕਿਹਾ ਕਿ ਪੰਜਾਬ  ਸੂਰਬੀਰਾਂ ਦੀ ਧਰਤੀ ਹੈ ਅਤੇ ਸੂਬੇ ਦਾ ਇਤਿਹਾਸ ਗੌਰਵਮਈ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹਰ ਤਿਉਹਾਰ ਰਲ-ਮਿਲ ਕੇ ਮਨਾਏ ਜਾਂਦੇ ਹਨ, ਜੋਕਿ ਬਹੁਤ ਵੱਡੀ ਮਿਸ਼ਾਲ ਹੈ।ਉਨ੍ਹਾਂ ਕਿਹਾ ਕਿ ਤਿਉਹਾਰ ਸਾਨੂੰ ਪਿਆਰ ਦੇ ਨਾਲ-ਨਾਲ ਤਿਆਗ ਦੀ ਭਾਵਨਾ ਵੀ ਸਿਖਾਉਂਦੇ ਹਨ।

Advertisements

ਬਿਨਾ ਤਿਆਗ ਦੀ ਭਾਵਨਾ ਦੇ ਤਿਉਹਾਰਾਂ ਦੀ ਖੁਸ਼ੀ ਦਾ ਆਨੰਦ ਅਧੂਰਾ ਹੈ। ਕੋਈ ਵੀ ਤਿਉਹਾਰ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਸਾਰੇ ਮਿਲਜੁਲਕੇ ਇਸ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜਦੋਂ ਅਸੀਂ ਹਰ ਤਿਉਹਾਰ ਇਕੱਠੇ ਮਨਾਉਂਦੇ ਹਾਂ ਤਾਂ ਤਿਉਹਾਰ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਰਿਯਾਦਾ ਪੁਰਸ਼ੋਤਮ ਰਾਮ ਨੇ ਰਾਵਣ ਨੂੰ ਮਾਰ ਕੇ ਝੂਠ ਤੇ ਸੱਚ ਦੀ ਜਿੱਤ ਪ੍ਰਾਪਤ ਕੀਤੀ ਸੀ।ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਰਸਾਏ ਮਾਰਗ ਤੇ ਚਲੀਏ ਅਤੇ ਸਮਾਜ, ਸੂਬੇ ਅਤੇ ਰਾਸ਼ਟਰ ਦੀ ਉੱਨਤੀ ਲਈ ਆਪਣਾ ਯੋਗਦਾਨ ਪਾਈਏ। ਨਰੇਸ਼ ਪੰਡਿਤ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਰਾਮ ਦੇ ਆਦਰਸ਼ਾਂ ਤੇ ਚੱਲਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ।

ਭਾਈ-ਭਾਈ ਦੀ ਦੁਸ਼ਮਣੀ ਨੂੰ ਖਤਮ ਕਰਨ ਲਈ ਰਾਮ ਭਾਰਤ ਦੀ ਕੁਰਬਾਨੀ ਨੂੰ ਅੱਜ ਦੇ ਨੌਜਵਾਨਾਂ ਨੂੰ ਰਾਮਾਇਣ ਦੇ ਰਹੀ ਹੀ ਸਮਝਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਦੀ ਸ਼ਖਸੀਅਤ ਮਾਣ-ਸਨਮਾਨ, ਅਨੁਸ਼ਾਸਿਤ ਤੇ ਆਧਾਰਿਤ ਸੀ। ਉਨ੍ਹਾਂ ਨੇ ਆਪਣੇ ਜੀਵਨ ਦੀ ਹਰ ਜਿੰਮੇਵਾਰੀ ਨੂੰ ਸੀਮਾਵਾਂ ਵਿੱਚ ਰਹਿ ਕੇ ਬਾਖੂਬੀ ਨਿਭਾਇਆ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਸੀਮਾਵਾਂ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਅਸੀਂ ਇੱਕ ਚੰਗੇ ਇਨਸਾਨ ਬਣ ਸਕਦੇ ਹਾਂ।

LEAVE A REPLY

Please enter your comment!
Please enter your name here