ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਕਿਸਾਨਾਂ ਦਾ ਜਾਮ ਤੀਜੇ ਦਿਨ ਵੀ ਜਾਰੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ।  ਸ਼੍ਰੀ ਹਰਗੋਬਿੰਦਪੁਰ ਰੋਡ ਜਾਮ ਕਰਕੇ ਬੈਠੇ ਮਾਂਝਾ  ਕਿਸਾਨ ਸੰਘਰਸ਼ ਕਮੇਟੀ ਕਿਸਾਨਾਂ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਹੈ। ਸਰਕਾਰ ਵੱਲੋ ਗੰਨੇ ਦੇ ਬਕਾਏ ਵਿੱਚੋਂ ਲਗਭਗ 4 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੇ ਬਾਵਜ਼ੂਦ ਕਿਸਾਨ ਪੂਰੇ 11 ਕਰੋੜ ਦੇ ਬਕਾਏ ਅਤੇ ਦੂਜੀਆਂ ਮੰਗਾਂ ਦੀ ਪੂਰਤੀ ਤੱਕ ਜਾਮ ਜਾਰੀ ਰੱਖਣ ਲਈ ਬਜਿਦ ਹਨ। ਟਾਂਡਾ ਅਤੇ ਸ਼੍ਰੀ ਹਰਗੋਬਿੰਦਪੁਰ ਰੋਡ ਦੀ ਹੱਦ ਤੇ ਪੱਕਾ ਧਰਨਾ ਲਾਕੇ ਬੈਠੇ ਕਿਸਾਨਾਂ ਨਾਲ ਬੀਤੇ ਦਿਨ ਐੱਸ.ਡੀ.ਐੱਮ. ਬਟਾਲਾ ਦੀ ਨਕਾਮ ਰਹੀ ਗੱਲਬਾਤ ਤੋਂ ਬਾਅਦ ਅੱਜ  ਪੁਲਸ ਅਫਸਰਾਂ ਨੇ ਮੌਕੇ ਤੇ ਜਾਕੇ ਸਰਕਾਰ ਵੱਲੋ ਕਿਸਾਨਾਂ ਦੇ ਖਾਤਿਆਂ ਵਿੱਚ ਚਾਰ ਕਰੋੜ ਪਾਉਣ ਦੀ ਸੂਚਨਾ ਦਿੱਤੀ,

Advertisements

ਪਰੰਤੂ ਕਿਸਾਨ ਜਥੇਬੰਦੀ ਅਤੇ ਕਿਸਾਨ ਆਪਣੀਆਂ ਬਾਕੀ ਮੰਗਾਂ ਦੇ ਮੰਗੇ ਜਾਣ ਤੇ ਅੜੇ ਰਹੇ। ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ  ਨੇ ਦੱਸਿਆ ਕਿ ਚਾਰ ਕਰੋੜ ਨਹੀਂ ਪੂਰੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਆਉਣ ਅਤੇ ਦੂਜੀਆਂ ਮੰਗਾਂ ਦੇ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ   ਕੰਵਲਜੀਤ ਸਿੰਘ,  ਸਕੱਤਰ ਸਿੰਘ, ਬਲਕਾਰ ਸਿੰਘ, ਠਾਕਰ ਦਲੀਪ ਸਿੰਘ, ਰਾਜੂ ਧੱਕੜ, ਬਖਸ਼ੀਸ਼ ਸਿੰਘ ਕੀੜੀ ਅਫਗਾਨਾ,  ਲਖਵਿੰਦਰ ਸਿੰਘ ਕੀੜੀ ਅਫਗਾਨਾ, ਬਲਜੀਤ ਸਿੰਘ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ, ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here