Friday, October 30, 2026
Home Hoshiarpur ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਸਬੰਧੀ ਮੁਹੱਲਾ ਕੱਚਾ ਟੋਬਾ ਅਤੇ ਰੇਲਵੇ ਰੋਡ...

ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਸਬੰਧੀ ਮੁਹੱਲਾ ਕੱਚਾ ਟੋਬਾ ਅਤੇ ਰੇਲਵੇ ਰੋਡ ਦੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਲਈ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਵਾਰਡ ਨੰ: 34 ਦੇ ਮੁਹੱਲਾ ਕੱਚਾ ਟੋਬਾ ਅਤੇ ਰੇਲਵੇ ਰੋਡ ਦੇ ਦੁਕਾਨਦਾਰਾਂ ਨਾਲ ਸਾਬਕਾ ਕੌਂਸਲਰ ਸੰਜੀਵ ਦੂਆ, ਕੰਮਿਊਨਟੀ ਫੈਸਲਿਟੇਟਰ ਕਮ-ਪ੍ਰੋਗਰਾਮ ਕੋਆੱਡੀਨੇਟਰ ਮੀਨਾ ਕੁਮਾਰੀ ਅਤੇ ਜਸਵਿੰਦਰ ਕੌਰ ਨੇ ਮੀਟਿੰਗ ਕਰਕੇ ਉਹਨਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਇਕੱਠਾ ਕਰਨ ਸਬੰਧੀ ਜਾਣਕਾਰੀ ਦਿੱਤੀ,

Advertisements

ਤਾਂ ਜੋ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਸਕੇ ਅਤੇ ਸੁੱਕਾ ਕੂੜਾ ਜਿਸ ਵਿੱਚ ਪਲਾਸਟਿਕ ਦੀਆਂ ਬੋਤਲਾਂ, ਲਿਫ਼ਾਫੇ, ਗੱਤਾ, ਕਾਗਜ਼ ਦੀ ਰੱਦੀ ਨੂੰ ਦੋਬਾਰਾ ਰੀ-ਸਾਈਕਲ ਕਰਨ ਲਈ ਭੇਜਿਆ ਜਾ ਸਕੇ ਅਤੇ ਡੰਪਿੰਗ ਪੁਆਇੰਟ ਤੇ ਕੂੜੇ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਨਗਰ ਨਿਗਮ ਨੂੰ ਸਫ਼ਾਈ ਅਭਿਆਨ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here