
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1982 ਨਵੇ ਸੈਪਲ ਲਏ ਗਏ ਹਨ ਅਤੇ 1725 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 149 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 15094 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 406875 ਸੈਪਲ ਲਏ ਗਏ ਹਨ ਜਿਨਾ ਵਿੱਚੋ 389447 ਸੈਪਲ ਨੈਗਟਿਵ , 3957 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1250 ਹੈ ਜਦ ਕਿ 14418 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 627 ਹੈ । ਜਿਲਾ ਹੁਸ਼ਿਆਰਪੁਰ ਦੇ 149 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 19 ਅਤੇ 130 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ।

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ ।(1) 55 ਸਾਲਾ ਔਰਤ ਵਾਲੀ ਰੰਗਾਂ ਸਿਹਤ ਕੇਦਰ ਬੁਢਾਬੜ ਦੀ ਮੌਤ ਘਰ ਵਿੱਚ ਹੋਈ (2) 48 ਸਾਲਾ ਰੰਗਾਂ ਦੀ ਮੌਤ ਘਰ ਵਿੱਚ ਹੋਈ (3) 55 ਸਾਲਾ ਔਰਤ ਵਾਸੀ ਪੋਸੀ ਦੀ ਮੋਤ ਆਈ. ਵੀ. ਬਾਈ. ਨਵਾਂ ਸ਼ਹਿਰ (4) 53 ਸਾਲਾ ਔਰਤ ਵਾਸੀ ਬੋਦਲ ਦੀ ਮੌਤ ਆਈ. ਵੀ. ਬਾਈ. ਨਵਾਂ ਸਹਿਰ (5)60 ਪੁਰਸ਼ ਵਾਸੀ ਲਹਿਲ ਦੀ ਮੌਤ ਨਿਜੀ ਹਸਪਤਾਲ ਜਲੰਧਰ (6) 91 ਸਾਲਾ ਪੁਰਸ਼ ਵਾਸੀ ਕ੍ਰਿਸ਼ਨ ਕਲੋਨੀ ਦਸੂਹਾ ਦੀ ਮੌਤ ਨਿਜੀ ਹਸਪਤਾਲ ਜਲੰਧਰ (7) 70 ਸਾਲ ਪੁਰਸ਼ ਵਾਸੀ ਟਾਡਾ ਦੀ ਮੌਤ ਨਿਜੀ ਹਸਪਤਾਲ ਜਲੰਧਰ (8) 65 ਸਾਲਾ ਔਰਤ ਵਾਸੀ ਪ੍ਰੀਤ ਨਗਰ ਹੁਸ਼ਿਆਰਪੁਰਦੀ ਮੋਤ ਸਿਵਲ ਹਸਪਤਾਲ ਦਸੂਹਾਂ (9) 67 ਸਾਲਾ ਪੁਰਸ਼ ਵਾਸੀ ਸ਼ਾਮ ਚੋਰਾਸ਼ੀ ਦੀ ਮੌਤ ਨਿਜੀ ਹਸਪਤਾਲ ਜਲੰਰ (10) 77 ਸਾਲਾ ਪੁਰਸ਼ ਵਾਸੀ ਧੀਮਾਨਾ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ।
ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰ , ਨਰਸਾ , ਲੈਬ ਟੈਕਨੀਸ਼ਨ ਵਾਰਡ ਸਰਵੈਟ ਤੋ ਹੋਰ ਫਰੰਟ ਲਾਇਨ ਵਰਕਰ ਜੋ 24 ਘੰਟੇ ਮਰੀਜਾਂ ਦੀ ਸੇਵਾ ਕਰ ਰਹੇ ਉਹਨਾਂ ਨੂੰ ਪੂਰਾ ਸਹਿਯੋਗ ਦਿਊ । ਇਸ ਸਬੰਧ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਲੈਬ ਟੈਕਨੀਸ਼ਨ ਸਤਬੀਰ , ਕਾਜਿਲ ਸ਼ਰਮਾ, ਗੁਰਪ੍ਰੀਤ ਕੋਰ , ਰਤਿਕਾ ਨੇ ਸੈਪਲਿੰਗ ਕੀਤੀ ।












