ਕਰੰਟ ਲੱਗਣ ਕਾਰਨ ਹੋਈ ਪਾਵਰਕਾਮ ਠੇਕਾ ਕਾਮੇ ਦੀ ਮੌਤ ਤੇ ਜਥੇਬੰਦੀ ਨੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 50 ਲੱਖ ਮੁਆਵਜੇ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੋਸ਼ਿਆਰਪੁਰ ਤੇ ਪਰਿਵਾਰਕ ਮੈੰਬਰ ਤੇ ਪਿੰਡ ਦੇ ਲੋਕ‍ਾਂ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮੇ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ । ਇਹ ਹਾਦਸਾ ਮੈਨੇਜਮੈਂਟ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਮੀਤ ਪ੍ਰਧਾਨ ਕੁਲਵੀਰ ਸਿੰਘ ਤੇ ਭੋਗਪੁਰ ਡਿਵਿਜਨ ਪ੍ਰਧਾਨ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਿਚ ਕੰਮ ਕਰਦੇ 09 ਅਪ੍ਰੈਲ 2021 ਨੂੰ ਭੋਗਪੁਰ ਜਿਲ੍ਹਾ ਹੋਸ਼ਿਆਰਪੁਰ ਵਿਖੇ ਇਹ ਹਾਦਸਾ ਵਾਪਰਿਆ ਮ੍ਰਿਤਕ ਸਾਥੀ ਹਰਵਿੰਦਰ ਸਿੰਘ ਪੁਤਰ ਮੰਗਲ ਸਿੰਘ ਪਿੰਡ ਖਾਨਗੇ ਫਤਿਹਗੜ੍ਹ ਦਾ ਰਹਿਣ ਵਾਲਾ ਸੀ।

Advertisements

ਪਾਵਰਕੌਮ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਪਾਲਸੀਆਂ ਤੇ ਘਟੀਆ ਸਿਸਟਮ ਕਾਰਨ ਇਹ ਹਾਦਸਾ ਵਾਪਰਿਆ ਹੈ ਇਹ ਹਾਦਸਾ ਕੋਈ ਪਹਿਲਾ ਹਾਦਸਾ ਨਹੀਂ ਹੈ ਪਹਿਲਾਂ ਵੀ ਕਈ ਕਾਮੇ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਹਨ ਅੱਜ ਪਿੰਡ ਦੇ ਲੋਕਾਂ ਅਤੇ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪੰਜਾਹ ਲੱਖ ਮੁਆਵਜ਼ਾ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

LEAVE A REPLY

Please enter your comment!
Please enter your name here