25 ਫਰਵਰੀ ਨੂੰ ਹੁਸ਼ਿਆਰਪੁਰ ਲਾਜਵੰਤੀ ਨੇੜੇ ਪੁੱਲ ਤੇ ਭੁੱਖ ਹੜਤਾਲ ਹੋਵੇਗੀ ਸ਼ੁਰੂ:ਸਰੋਆ/ਦਿਨੇਸ਼ ਪੱਪੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸੜਕ ਦਾ ਨਿਰਮਾਣ ਕਾਰਜ ਨਾ ਸ਼ੁਰੂ ਹੋਣ ਕਾਰਨ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਤੇ ਬਹੁਜਨ ਸਮਾਜ ਪਾਰਟੀ ਵੱਲੋਂ 25 ਫਰਵਰੀ ਤੋਂ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੁ ਰਵਿਦਾਸ ਟਾਈਗਰ ਫੋਰਸ ਦੇ ਵਾਈਸ ਪ੍ਰਧਾਨ ਪੰਜਾਬ ਬਿੰਦਰ ਸਰੋਆ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਦਿਨੇਸ਼ ਕੁਮਾਰ ਪੱਪੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ ਲਾਜਵੰਤੀ ਨੇੜੇ ਪੁੱਲ ਤੋਂ ਲੈ ਕੇ ਚੋਹਾਲ ਨੂੰ ਜਾਂਦੀ ਸੜਕ ਜਿਸ ਦੀ ਹਾਲਤ ਇੰਨੀ ਖਸਤਾ ਹੈ ਕਿ ਆਏ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।

Advertisements

ਇਸ ਸੜਕ ਨੂੰ ਬਣਾਉਣ ਲਈ ਪ੍ਰਸ਼ਾਸਨ ਕਈ ਵਾਰੀ ਆਪਣੇ ਵਾਅਦੇ ਤੋਂ ਮੁੱਕਰਿਆ ਹੈ ਜਿਸ ਤੋਂ ਦੁਖੀ ਹੋ ਕੇ ਬਸਪਾ ਤੇ ਗੁਰੂ ਰਵਿਦਾਸ ਫੋਰਸ ਵੱਲੋਂ 25 ਫਰਵਰੀ ਨੂੰ ਅਣਮਿੱਥੇ ਸਮੇਂ ਲਈ ਲਾਜਵੰਤੀ ਨੇੜੇ ਪੁੱਲ ਉੱਪਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। ਮਦਨ ਸਿੰਘ ਬੈਂਸ ਜਿਲਾ ਇੰਚਾਰਜ, ਡਾ. ਰਤਨ ਹਲਕਾ ਪ੍ਰਧਾਨ, ਵਰਿੰਦਰ ਬੱਧਣ ਸ਼ਹਰੀ ਪ੍ਰਧਾਨ, ਮਹਿੰਦਰ ਕੌਰ ਪ੍ਰਧਾਨ ਲੇਡੀ ਵਿੰਗ, ਦਰਸ਼ਨ ਲੱਦਰ,ਅਵਤਾਰ ਨਲੋਆਂ,ਵਿਜੇ ਮਲ,ਅਮ੍ਰਿਤ ਪਾਲ ਲਾਲਾ, ਲੱਕੀ, ਯੋਗ ਰਾਜ, ਰੇਨੂੰ ਲੀਡਰ, ਕ੍ਰਿਸ਼ਨਾ ਦੇਵੀ, ਮੋਹਿੰਦਰ ਕੌਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here