ਰੇਲਵੇ ਮੰਡੀ ਸਕੂਲ ਵਿੱਚ ਮਨਾਈ ਗਈ ਸਟੱਬਲ ਬਰਨਿੰਗ ਜਾਗਰੂਕਤਾ ਮੁਹਿੰਮ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): scert ਦੇ ਨਿਰਦੇਸ਼ਾਂ  ਅਨੁਸਾਰ  ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ  ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ  ਸਟੱਬਲ  ਬਰਨਿੰਗ  ਜਾਗਰੂਕਤਾ  ਮੁਹਿੰਮ ਤਹਿਤ  ਵੱਖ-ਵੱਖ  ਗਤੀਵਿਧੀਆਂ   ਕਰਵਾਈਆਂ ਗਈਆ l ਇਸ ਜਾਗਰੂਕਤਾ ਮੁਹਿੰਮ ਵਿਚ  ਮਿਤੀ  19.8.22  ਤੋਂ  3.09.22  ਤਕ ਜਮਾਤ ਛੇਵੀਂ ਤੋਂ   ਬਾਰ੍ਹਵੀਂ  ਤਕ  ਦੇ    ਸਲੋਗਨ ਮੁਕਾਬਲੇ  , ਚਾਰਟ ਮੇਕਿੰਗ ਕੰਪੀਟੀਸ਼ਨ  ਕਰਵਾਏ ਗਏ  l

Advertisements

ਸਵੇਰ ਦੀ ਸਭਾ ਵਿੱਚ  ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਨੇ  ਬੱਚਿਆਂ ਨੂੰ  ਸੰਬੋਧਿਤ ਕਰਦੇ ਹੋਏ  ਪਰਾਲੀ ਨੂੰ ਸਾੜਨ ਦੇ  ਬੁਰੇ ਪ੍ਰਭਾਵ ਦੱਸੇ  ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਦੱਸਿਆ  ਕੀ  ਅਸੀਂ ਕਿਸ ਤਰ੍ਹਾਂ  ਪਰਾਲੀ ਦਾ ਨਿਪਟਾਰਾ ਕਰ ਸਕਦੇ  ਅਤੇ ਅਤੇ ਵਾਤਾਵਰਣ ਨੂੰ  ਪ੍ਰਦੂਸ਼ਣ ਮੁਕਤ ਕਰ ਸਕਦੇ ਹਾਂ  l ਬੱਚਿਆਂ ਨੇ ਵੀ ਸਵੇਰ ਦੀ ਸਭਾ ਵਿੱਚ  ਅਤੇ ਆਪਣੀਆਂ ਜਮਾਤਾਂ ਵਿੱਚ  Stubble burning ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ  l ਇਸ ਤੋਂ ਇਲਾਵਾ  ਬੱਚਿਆਂ ਨੇ ਆਪਣੇ ਘਰ ਜਾ ਕੇ  ਆਪਣੇ ਮਾਤਾ ਪਿਤਾ  ਅਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ  ਸਟੱਬਲ   ਬਰਨਿੰਗ ਬਾਰੇ  ਜਾਣਕਾਰੀ ਦਿੱਤੀ  l ਬੱਚਿਆਂ ਨੇ ਸੁੰਦਰ ਸੁੰਦਰ ਸਲੋਗਨ ਅਤੇ ਪੋਸਟਰ ਬਣਾ ਕੇ  ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ l  ਇਸ ਮੁਹਿੰਮ ਤਹਿਤ  ਇਕ ਐਗਜ਼ੀਬਿਸ਼ਨ ਵੀ ਲਗਾਈ ਗਈ  ਜਿਸ ਵਿੱਚ ਬੱਚਿਆਂ ਦੇ ਬਣਾਏ ਗਏ ਪੋਸਟਰਾਂ ਦੀ  ਪ੍ਰਦਰਸ਼ਨੀ ਕੀਤੀ ਗਈ l

LEAVE A REPLY

Please enter your comment!
Please enter your name here