ਐਨਐਸਆਈਸੀ ਤਕਨੀਕੀ ਸੇਵਾ ਕੇਂਦਰ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ

ਪਟਿਆਲਾ (ਦ ਸਟੈਲਰ ਨਿਊਜ਼)। ਐਨ.ਐਸ.ਆਈ.ਸੀ.ਤਕਨੀਕੀ ਸੇਵਾ ਕੇਂਦਰ,ਰਾਜਪੁਰਾ ਵਿਖੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਐਮ.ਐਸ.ਐਈ.ਸੀ. ਦੀਆਂ 10 ਯੂਨਿਟਾਂ ਵੱਲੋਂ 80 ਯੋਗ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਇਸ ਮੌਕੇ ਜਨਰਲ ਮੈਨੇਜਰ ਐਸ.ਜੀ. ਅਤੇ ਸੈਂਟਰ ਹੈੱਡ ਐਨ.ਟੀ.ਐਸ.ਸੀ. ਰਾਜਪੁਰਾ ਰਾਜੇਸ਼ ਜੈਨ ਨੇ ਦੱਸਿਆ ਕਿ ਇਹ ਕੇਂਦਰ 28 ਸਾਲਾਂ ਤੋਂ ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦੇ ਤਹਿਤ ਖੇਤਰ ਦੇ ਨੌਜਵਾਨਾਂ ਨੂੰ ਰਵਾਇਤੀ ਕੋਰਸਾਂ ਵਿੱਚ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਥੇ ਸਿਲਾਈ ਮਸ਼ੀਨ ਅਪਰੇਟਰ, ਬਿਊਟੀਸ਼ੀਅਨ, ਬੇਸਿਕ ਕੰਪਿਊਟਰ ਅਤੇ ਅਕਾਊਟਿੰਗ ਅਤੇ ਹਾਈ ਟੈਕ ਕੋਰਸਾਂ ਤੋਂ ਇਲਾਵਾ ਇਲੈਕਟ੍ਰੀਸ਼ੀਅਨ, ਕੰਪਿਊਟਰ ਵੈਬ ਡਿਜ਼ਾਈਨਿੰਗ, ਸੀ.ਐਨ.ਸੀ. ਆਪਰੇਟਰ, ਪ੍ਰੋਗਰਾਮਿੰਗ, ਪੀ.ਐਲ.ਸੀ. ਸਕਾਡਾ, ਆਟੋਕੈਡ ਡਿਜ਼ਾਈਨਰ ਤੇ ਡਿਜੀਟਲ ਮਾਰਕੀਟਿੰਗ ਦੇ ਕੋਰਸ ਵੀ ਸੈਂਟਰ ਵਿਖੇ ਕਰਵਾਏ ਜਾਂਦੇ ਹਨ।

Advertisements


ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਲਈ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਲਈ ਹੁਨਰ ਵਿਕਾਸ ਸਿਖਲਾਈ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਅਤੇ ਮੌਕੇ ਉਤੇ ਹਾਜ਼ਰ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਐਨ.ਐਸ.ਟੀ.ਸੀ.-ਟੀ.ਐਸ.ਸੀ. ਰਾਜਪੁਰਾ ਦੀ ਸਿਖਲਾਈ ਸਬੰਧੀ ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕਿਹਾ ਤਾਂ ਜੋ ਲਾਭਪਾਤਰੀ ਇਨ੍ਹਾਂ ਸਰਕਾਰੀ ਹੁਨਰ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਉਨ੍ਹਾਂ ਐਨ.ਐਸ.ਸੀ.-ਟੀ.ਐਸ.ਸੀ. ਰਾਜਪੁਰਾ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਦੇ ਵਿਆਪਕ ਪ੍ਰਚਾਰ ਲਈ ਸਹਿਯੋਗ ਦਾ ਭਰੋਸਾ ਵੀ ਦਿੱਤਾ।


ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦੀਪਕ ਸ਼੍ਰੀਵਾਸਤਵ ਨੇ ਨੌਕਰੀ ਭਾਲਣ ਵਾਲਿਆਂ ਲਈ ਉਨ੍ਹਾਂ ਦੇ ਸਫਲ ਕੈਰੀਅਰ ਲਈ ਲੋੜੀਂਦੇ ਹੁਨਰ ਸਿਖਲਾਈ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁਨੀਸ਼ ਗੁਪਤਾ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨ ਮੌਜੂਦ ਸਨ।

LEAVE A REPLY

Please enter your comment!
Please enter your name here