ਦੁਨੀਆ ਦੀ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਦਾ ਹਿੱਸਾ ਬਣੋ: ਨੀਤੀ ਤਲਵਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): 17 ਸਤੰਬਰ ਨੂੰ ਭਾਰਤ ਦੇ ਗੌਰਵਮਈ  ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਨ ‘ਤੇ ਭਾਰਤ ਵਾਸੀ ਖੂਨਦਾਨ ਵਿੱਚ ਵਿਸ਼ਵ ਰਿਕਾਰਡ ਬਣਾਉਣ ਜਾ ਰਹੇ ਹਨ, ਇਸ ਮਹਾਯੱਗ ਵਿੱਚ ਹਰ ਇੱਕ ਸਿਹਤਮੰਦ ਭਾਰਤੀ ਨੂੰ ਆਪਣਾ ਖੂਨਦਾਨ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਖੂਨਦਾਨ ਕੈਂਪ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ । ਉਪਰੋਕਤ ਸ਼ਬਦ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨੀਤੀ ਤਲਵੜ ਨੇ ਔਰਤਾਂ ਨੂੰ 17 ਸਤੰਬਰ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਹੇ। ਨੀਤੀ ਤਲਵਾੜ ਨੇ ਕਿਹਾ ਕਿ ਇਸ ਦਿਨ ਇੱਕ ਲਖ ਲੋਕਾਂ ਦੁਆਰਾ ਖੂਨ ਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ।

Advertisements


ਉਹਨਾਂ ਕਿਹਾ ਕਿ 65 ਸਾਲ ਦੀ ਉਮਰ ਤੱਕ ਦਾ ਹਰ ਇਕ ਤੰਦਰੁਸਤ ਇਨਸਾਨ ਇਸ ਮੁਹਿੰਮ ਦਾ ਭਾਗੀਦਾਰ ਬਣ ਸਕਦਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿੱਥੇ ਇਕ ਕੁਸ਼ਲ ਪ੍ਰਸ਼ਾਸਨਿਕ ਅਧਿਕਾਰੀ ਹਨ ਉਥੇ ਉਨ੍ਹਾਂ ਨੇ ਦੁਨੀਆਂ ਨੂੰ ਉਨ੍ਹਾਂ ਦੱਸਿਆ ਕਿ ਸੇਵਾ ਭਾਵਨਾ ਦੇ ਨਾਲ ਜ਼ਿੰਦਗੀ ਜਾ ਸਕਦੀਆਂ ਹਨ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਜਿੱਤੀ ਹੋਈ ਸੇਵਾ-ਭਾਵ ਦੀ ਸਿੱਖਿਆ ਤੋਂ ਪ੍ਰਭਾਵਤ ਹੋ ਕੇ ਹੀ ਉਹਨਾ ਦੇ ਜਨਮ ਦਿਵਸ ਤੇ ਖੂਨਦਾਨ ਰਾਹੀਂ ਦੂਸਰਿਆਂ ਦੀਆਂ ਜਿੰਦਗੀਆਂ ਬਚਾਉਣ ਦਾ ਸੰਕਲਪ  ਲੈਣ ਗੇ’ ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਆਪਣੇ ਨਜ਼ਦੀਕੀ ਖੂਨਦਾਨ ਕੈਂਪ ਵਿਖੇ ਜਾ ਕੇ ਇਸ ਮੁਹਿੰਮ ਵਿੱਚ ਹਿੱਸਾ ਜ਼ਰੂਰ ਪਾਓ।ਇਸ ਮੌਕੇ ਊਸ਼ਾ ਕਿਰਨ ਸੂਦ, ਸੰਤੋਸ਼ ਰਾਣੀ, ਹੇਮਲਤਾ, ਕਿਰਨ ਬਾਲਾ, ਅੰਜਨਾ ਸ਼ਰਮਾ, ਪ੍ਰਿਆ ਸੈਣੀ, ਸੁਨੀਤਾ, ਸੰਗੀਤਾ, ਸੁਮਿਤਰਾ, ਸੁਮਨ ਭਾਰਦਵਾਜ, ਆਸ਼ਾ ਰਾਣੀ ਆਦਿ ਵੀ ਹਾਜਰ ਸਨ 

LEAVE A REPLY

Please enter your comment!
Please enter your name here