ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਤੀਸਰਾ ਸਥਾਪਨਾ ਦਿਵਸ

ਪਟਿਆਲਾ। ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕਿਹਾ ਹੈ, ਕਿ “ਉੱਤਮਤਾ ਕਦੇ ਵੀ ਦੁਰਘਟਨਾ ਨਹੀਂ ਹੁੰਦੀ, ਇਹ ਹਮੇਸ਼ਾਂ ਉੱਚ ਇਰਾਦਿਆਂ, ਸੁਹਰਿਦ ਯਤਨਾਂ ਅਤੇ ਬੁੱਧੀਮਾਨ ਅਮਲ ਦਾ ਨਤੀਜਾ ਹੁੰਦੀ ਹੈ। ਇਹ ਬਹੁਤ ਸਾਰੇ ਵਿਕਲਪਾਂ ਦੀ ਸਭ ਤੋਂ ਬੁੱਧੀਮਾਨ ਚੋਣ ਨੂੰ ਦਰਸਾਉਂਦਾ ਹੈ- ਮੌਕਾ ਨਹੀਂ ਸਗੋਂ ਚੋਣ ਤੁਹਾਡੀ ਦਿਸ਼ਾ ਨੂੰ ਨਿਰਧਾਰਿਤ ਕਰਦੀ ਹੈ।” ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੀ ਅਗਸਤ 2019 ਵਿਚ ਸਥਾਪਨਾ ਤੋਂ ਬਾਅਦ ਦੀ ਛੋਟੀ ਅਤੇ ਪ੍ਰੇਰਨਾਇਕ ਯਾਤਰਾ ਬਾਰੇ ਜਾਣਨ ਲਈ ਇਹ ਹਵਾਲਾ ਬਹੁਤ ਢੁਕਵਾਂ ਹੈ। ਯੂਨੀਵਰਸਿਟੀ ਨੇ 16 ਸਤੰਬਰ 2022 ਨੂੰ ਆਪਣਾ ਤੀਜਾ ਸਾਥਪਨਾ ਦਿਵਸ ਮਨਾਇਆ ਹੈ।

Advertisements

          ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਅਕਾਦਮਿਕ, ਖੇਡਾਂ ਅਤੇ ਬੁਨਿਆਦੀ ਢਾਂਚੇ ਖੇਤਰਾਂ ਵਿਚ ਲਗਾਤਾਰ ਤਰੱਕੀ ਕੀਤੀ ਹੈ। ਯੂਨੀਵਰਸਿਟੀ ਦੀ ਸਥਾਪਨਾ ਪਿੱਛਲੀ ਭਾਵਨਾਂ ਇਹਨਾਂ ਤਿੰਨ ਬੁਨਿਆਦੀ ਉਦੇਸ਼ਾਂ ਤੋਂ ਜ਼ਾਹਿਰ ਹੁੰਦੀ ਹੈ; ਖੇਡ ਵਿਗਿਆਨ, ਖੇਡ ਤਕਨਾਲਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਦੇ ਖੇਤਰਾਂ ਵਿੱਚ ਖੇਡ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਰਾਜ ਸਿਖਲਾਈ ਕੇਂਦਰਾਂ ਦੀ ਸਥਾਪਨਾ ਕਰਨਾ ਅਤੇ ਵਧੀਆ ਅੰਤਰਰਾਸ਼ਟਰੀ ਮਿਆਰਾਂ ਨੂੰ ਅਪਨਾ ਕੇ ਖੇਡ ਅਨੁਸ਼ਾਸ਼ਨ ਦੀ ਚੋਣ ਕਰਨਾ, ਪੰਜਾਬ ਰਾਜ ਵਿਚ ਖੇਡਾਂ/ਸਰੀਰਕ ਸਿੱਖਿਆ ਨੂੰ ਮਾਨਤਾ ਦੇਣਾ ਅਤੇ ਨਿਯਮਿਤ ਕਰਨਾ ਆਦਿ। ਸੰਸਥਾ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਰੀਰਕ ਸਿੱਖਿਆ, ਖੇਡ ਵਿਗਿਆਨ ਅਤੇ ਰੁਜ਼ਗਾਰ ਦੇ ਮੌਕਿਆਂ ਤੇ ਧਿਆਨ ਕੇਂਦਰਿਤ ਕਰਕੇ। ਲਗਾਤਾਰ ਨਵੀਨਤਾਕਾਰੀ ਅਤੇ ਪ੍ਰਗਤੀਸ਼ੀਲ ਯੋਜਨਾਵਾਂ ਤਿਆਰ ਕਰ ਰਹੀ ਹੈ।

          ਯੂਨੀਵਰਸਿਟੀ ਅੰਡਰ ਗਰੇਜੂਏਟ ਪੱਧਰ ’ਤੇ ਬੈਚਲਰ ਆਫ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ (ਬੀ.ਪੀ.ਈ.ਐੱਸ) ਬੈਚਲਰ ਆਫ ਸਪੋਰਟਸ ਸਾਇੰਸ (ਬੀ.ਐੱਸ.ਐੱਸ.) ਦੇ ਬੁਨਿਆਦੀ ਕੋਰਸ ਕਰਵਾਉਂਦੀ ਹੈ ਯੋਗਾ ਵਿਗਿਆਨ (ਐਮ.ਐੱਸ.ਸੀ.) ਅਤੇ ਸਰੀਰਕ ਸਿੱਖਿਆ ਅਤੇ ਖੇਡਾਂ (ਐੱਮ.ਪੀ.ਈ.ਐੱਸ.) ਵਿੱਚ ਮਾਸਟਰਜ਼, ਪੋਸਟ ਗ੍ਰੈਜ਼ੂਏਟ ਪੱਧਰ ਤੇ ਕਰਵਾਏ ਜਾਂਦੇ ਹਨ। ਯੂਨੀਵਰਸਿਟੀ ਆਪਣੇ ਆਪ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਦੇ ਨਾਲ ਇਕਸੁਰ ਕਰਨ ਲਈ ਤਿਆਰ ਹੈ। ਐੱਨ.ਈ.ਪੀ. ਤੇ ਚੱਲਦਿਆਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਮੁੱਖ ਵਿਸ਼ਿਆ ਨੂੰ ਬਰਕਰਾਰ ਰੱਖਦਿਆਂ ਆਪਣੇ ਆਪ ਨੂੰ ਬਹੁ-ਅਨੁਸ਼ਾਸਨੀ ਯੂਨੀਵਰਸਿਟੀ ਬਣਾਵੇਗੀ। ਇੱਕ ਬਹੁ-ਅਨੁਸ਼ਾਸਨੀ ਚਰਿੱਤਰ ਪ੍ਰਾਪਤ ਕਰਨ ਲਈ, ਯੂਨੀਵਰਸਿਟੀ ਉਹਨਾਂ ਕੋਰਸਾਂ ਦੀ ਪਛਾਨ ਕਰ ਰਹੀ ਹੈ ਜੋ ਸਰੀਰਕ-ਸਿੱਖਿਆ ਅਤੇ ਖੇਡ-ਕੇਂਦਰਿਤ ਖੇਤਰਾਂ ਕੋਰਸਾਂ ਦੇ ਪੂਰਕ ਅਤੇ ਮਜ਼ਬੂਤ ਹੋਣਗੇ। ਬੈਚਲਰ ਆਫ ਸਪੋਰਟਸ ਸਾਇਸ ਬੈਚਲਰ ਆਪ ਸਪੋਰਟਸ ਨਿਊਟਰੀਸ਼ਅਨ, ਬੈਚਲਰ ਆਫ ਸਾਇਕੋਲੋਜੀ ਅਤੇ ਇਸ ਤਰ੍ਹਾਂ ਦੇ ਹੋਰ ਤਿੰਨ-ਚਾਰ ਸਾਲਾਂ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਮਾਨਵ ਵਿਗਿਆਨ, ਬਾਇਓ-ਮਕੇਨਿਕਸ, ਐਕਸਰਸਾਈਜ਼ ਫਿਜ਼ੀਓਲੋਜ਼ੀ, ਖੇਡ ਮਨੋਵਿਗਿਆਨ ਅਤੇ ਹੋਰ ਬਹੁਤ ਸਾਰੇ ਕੋਰਸਾਂ ਨੂੰ ਮਾਸਟਰ ਪੱਧਰ ਉੱਤ ਵਿਕਸਿਤ ਕਰਨ ਦੀ ਯੋਜਨਾ ਹੈ। ਇਨ੍ਹਾਂ  ਨੂੰ ਨੌਕਰੀ ਨਾਲ ਸਬੰਧਿਤ ਖੇਡ ਉਦਯੋਗ ਨਾਲ ਜੋੜਿਆ ਜਾ ਸਕਦਾ ਹੈ।

ਯੂਨੀਵਰਸਿਟੀ ਕੈਂਪਸ ਪਟਿਆਲਾ ਭਾਦਸੋਂ ਰੋਡ ’ਤੇ ਪਿੰਡ ਸਿੱਧੂਵਾਲ ਵੱਲੋਂ ਦਾਨ ਕੀਤੀ ਗਈ 93 ਏਕੜ ਜ਼ਮੀਨ ਤੇ ਬਣ ਰਿਹਾ ਹੈ ਇਮਾਰਤੀ ਯੋਜਨਾ ਯੂਨੀਵਰਸਿਟੀ ਦੀ ਲੰਮੇਂ ਸਮੇਂ ਦੇ ਢਾਂਚੇ ਨਾਲ ਜੂੜੀ ਹੋਈ ਹੈ, ਜਿਸ ਵਿਚ ਤਿੰਨ ਸਕੂਲ ਸ਼ਾਮਿਲ ਹਨ :- ਸਰੀਰਕ ਸਿੱਖਿਆ ਦੇ ਸਕੂਲ, ਯੋਗਾ ਅਤੇ ਕੋਚਿੰਗ ਦੇ ਸਕੂਲ, ਸਪੋਰਟਸ ਸਾਇੰਸ ਅਤੇ ਸਪੋਰਟਸ ਮੈਡੀਸਨ ਦੇ ਸਕੂਲ, ਸਪੋਰਟਸ ਮੈਨੇਜ਼ਮੈਂਟ, ਤਕਨੀਕ ਅਤੇ ਮਨੋਵਿਗਿਆਨ ਦੇ ਸਕੂਲ ਅਦਿ। ਪਹਿਲੇ ਪੜ੍ਹਾਅ ਵਿਚ ਅਕਾਦਮਿਕ ਬਲਾਕ ਅਤੇ ਹੋਸਟਲਾਂ ਦੀ ਉਸਾਰੀ ਪੂਰੇ ਜੋਰਾਂ ’ਤੇ ਹੈ। ਯੂਨੀਵਰਸਿਟੀ ਨੂੰ ਅਗਲੇ ਅਕਾਦਮਿਕ ਸ਼ੈਸਨ ਤੋਂ ਨਵੇਂ ਕੈਂਪਸ ਤੋਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਇਸ ਸਮੇਂ  ਯੂਨੀਵਰਸਿਟੀ ਮੋਹਿੰਦਰਾ ਕੌਠੀ, ਮਾਲ ਰੋਡ, ਪਟਿਆਲਾ ਵਿਖੇ ਮੌਜੂਦਾ ਕਾਰਜਸ਼ੀਲ ਸਥਾਨ ਵਿਚ ਬੁਨਿਆਦੀ ਢਾਂਚੇ ਨੂੰ ਲਗਾਤਾਰ ਅਪਗ੍ਰੇਡ ਕਰ ਰਹੀ ਹੈ। ਯੂਨੀਵਰਸਿਟੀ ਨੇ ਟੈਕਨੋਜ਼ੀਮ ਤੋਂ ਉੱਤਮ ਉੱਪਕਰਨਾ ਰਾਹੀਂ ਅੰਤਰ ਰਾਸ਼ਟਰੀ ਪੱਧਰ ਦਾ ਜ਼ਿਮ ਸਥਾਪਿਤ ਕੀਤਾ ਹੈ। ਵਿਦਿਆਰਥੀਆਂ, ਖਿਡਾਰੀਆਂ ਅਤੇ ਅਧਿਆਪਕਾਂ ਦੁਆਰਾ ਇਸ ਸਹੂਲਤ ਦੀ ਵਿਆਪਕ ਵਰਤੋਂ ਕੀਤੀ ਜਾਂਦਾ ਹੈ। ਇਸ ਤੋਂ ਇਲਾਵਾ ਢੁਕਵੇਂ ਉਪਕਰਨਾਂ ਨਾਲ ਲੈੱਸ ਯੋਗਾ ਹਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਪੂਰੀ ਤਰ੍ਹਾਂ ਸੁੱਚਜਿਤ ਮੈਡੀਟੇਸ਼ਨ ਹਾਲ ਹੈ। ਸਾਰੇ ਕਲਾਸ ਰੂਮਾਂ ਵਿਚ ਵਾਈ-ਫਾਈ ਦੀ ਸਹੂਲਤ ਨਾਲ ਸਮਾਰਟ ਬੋਰਡ ਚਾਲੂ ਹਨ। ਐੱਮ.ਐੱਸ. ਯੋਗਾ ਕੋਰਸ ਦੇ ਪਹਿਲੇ ਸ਼ੈਸਨ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਸਕੂਲਾਂ ਅਤੇ ਅਕਾਦਮਿਕ ਸੰਸਥਾਵਾਂ ਵਿਚ ਰੁਜ਼ਗਾਰ ਦੀ ਪ੍ਰਾਪਤੀ ਹੋਈ ਹੈ।

          ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ ਫਿਜੀਕਲ ਐਜੂਕੇਸ਼ਨ, ਪਟਿਆਲਾ ਤੋਂ ਇਲਾਵਾ ਪੰਜਾਬ ਸਰਕਾਰ ਨੇ ਦੋ ਹੋਰ ਕਾਲਜਾਂ; ਗੌਰਮਿੰਟ ਆਰਟ ਐਂਡ ਸਪੋਰਟਸ ਕਾਲਜ, ਜਲੰਧਰ ਅਤੇ ਗੋਰਮਿੰਟ ਕਾਲਜ, ਕਾਲਾ ਅਫਗਾਨਾ, ਨੂੰ ਕਾਸਟੀਂਚਿਊਟ ਕਾਲਜਾਂ ਵੱਜੋਂ  ਨਾਮਜ਼ਦ ਕੀਤਾ ਗਿਆ ਹੈ। ਇਹ ਕਾਲਜ ਇਸ ਸਾਲ ਤੋਂ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਏ ਹਨ। ਇਹਨਾਂ ਸੰਸਥਾਵਾਂ ਨੂੰ ਨਵੇਂ ਉਤਸ਼ਾਹ ਨਾਲ ਦੁਬਾਰਾ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਹੀ ਕਾਸਟੀਂਚਿਊਟ ਕਾਲਜਾਂ ਦੀ ਪੁਨਰ ਸੁਰਜੀਤੀ ਪੂਰੇ ਜੋਰਾਂ ’ਤੇ ਹੈ।

ਪੰਜਾਬ ਵਿਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਸ਼ੇਸ਼ ਪਾਠਕ੍ਰਮ, ਖੇਡ ਕੋਚਿੰਗ ਅਤੇ ਵੱਖ-ਵੱਖ ਕੋਰਸਾਂ ਲਈ ਬੁਨਿਆਦੀ ਢਾਂਚੇ ਤਿਆਰ ਕਰ ਰਹੀ ਹੈ।   ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ ਫਿਜੀਕਲ ਐਜੂਕੇਸ਼ਨ, ਪਟਿਆਲਾ ਵਿਚ ਇਕ ਬਾਕਸਿੰਗ ਹਾਲ ਦੀ ਉਸਾਰੀ ਹੋ ਰਹੀ ਹੈ ਅਤੇ ਬਾਸਕਿਟਬਾਲ ਹਾਲ ਦੀ ਮੁੰਰਮਤ ਹੋ ਰਹੀ ਹੈ। ਇਸ ਤੋਂ ਇਲਾਵਾ ਸਪੋਰਟਸ ਕਾਲਜ ਜਲੰਧਰ ਵਿਚ ਵਿਗਿਆਨਿਕ ਸਹਾਇਕ ਬੁਨਿਆਦੀ ਢਾਂਚੇ ਨਾਲ ਹੈਂਡਬਾਲ ਅਤੇ ਬਾਲੀਵਾਲ ਕੋਟ ਅਪਗ੍ਰੇਡ਼ ਹੋ ਰਹੇ ਹਨ।

          ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਲੋ ਇੰਡੀਆ,2021 ਵਿਚ ਨਾਮਣਾ ਖੱਟਿਆ ਹੈ। ਪਲਵਿੰਦਰ ਕੌਰ ਨੇ ਮੁੱਕੇ-ਬਾਜ਼ੀ ਵਿਚ ਕਾਂਸ਼ੀ ਦਾ ਤਗਮਾ ਜਿੱਤਿਆ ਹੈ। ਯੂਨੀਵਰਸਿਟੀ ਦੀ ਤਲਬਾਰ ਬਾਜ਼ੀ ਦੀ ਟੀਮ ਨੇ ਵੀ ਖੇਲੋ ਇੰਡੀਆ, 2021 ਵਿਚ ਭਾਗ ਲਿਆ। ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਥੀਆਂ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਕਈ ਮੈਡਲ ਜਿੱਤੇ।

ਪੰਜਾਬ ਸਪੋਰਟਸ ਯੂਨੀਵਰਸਿਟੀ ਆਪਣੀ ਸਥਾਪਨਾ ਦੇ ਪਿੱਛਲੇ ਤਿੰਨ ਸਾਲਾਂ ਦਾ ਮੁਲਾਂਕਣ ਕਰ ਰਹੀ ਹੈ। ਅਸੀਂ ਬੜੇ ਪ੍ਰੇਰਿਤ ਮਹਿਸੂਸ ਕਰ ਰਹੇ ਹਾਂ ਸਾਡਾ ਉਦੇਸ਼ ਸਪੱਸ਼ਟ ਹੈ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਵਿਸ਼ਵ ਦੀ ਪ੍ਰਸਿੱਧ ਯੂਨੀਵਰਸਿਟੀ ਬਣਾਉਣਾ ਹੈ।

                  ਲੈਫਟੀਨੈਂਟ ਜਨਰਲ (ਡਾ.) ਜੇ. ਐੱਸ. ਚੀਮਾ,         

ਵਾਈਸ- ਚਾਂਸਲਰ, ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ

LEAVE A REPLY

Please enter your comment!
Please enter your name here