ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਆਨਲਾਈਨ ਕਰੀਅਰ ਟਾਕ 6 ਨੂੰ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਪੰਜਾਬ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਸਰਕਾਰ ਦੁਆਰਾ ਮਿਤੀ 6 ਅਕਤੂਬਰ, 2022 ਨੂੰ ਸਵੇਰੇ 11:00 ਵਜੇ ਪ੍ਰੋਗਰਾਮ “ਖਵਾਇਸ਼ਾਂ ਦੀ ਉਡਾਣ” ਤਹਿਤ “ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ” ਦੇ ਵਿਸ਼ੇ ’ਤੇ ਆਨਲਾਈਨ ਕਰੀਅਰ ਟਾਕ ਕੀਤੀ ਜਾ ਰਹੀ ਹੈ। 

Advertisements

ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ, ਜਿਲ੍ਹਾ ਰੋਜ਼ਗਾਰ ਅਫ਼ਸਰ ਵਲੋਂ ਦੱਸਿਆ ਗਿਆ ਕਿ ਇਹ ਕਰੀਅਰ ਟਾਕ ਵਿਚ ਨਰੇਸ਼ ਕੁਮਾਰ ਰੋਜ਼ਗਾਰ ਅਫਸਰ ਅੰਮ੍ਰਿਤਸਰ ਪ੍ਰੇਰਣਾਦਾਇਕ ਸਪੀਕਰ ਵੱਲੋਂ ਸੰਬੋਧਨ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਆਉਣ ਵਾਲੀਆਂ ਔਕੜਾਂ ਅਤੇ ਉਨ੍ਹਾਂ ਔਕੜਾਂ ਨੂੰ ਦੂਰ ਕਰਦੇ ਹੋਏ ਕਿਸ ਤਰ੍ਹਾਂ ਪ੍ਰਾਰਥੀ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਸ ਕਰ ਸਕਦੇ ਹਨ, ਬਾਰੇ ਸੁਝਾਅ ਦੇਣ ਸਬੰਧੀ ਪ੍ਰਾਰਥੀਆਂ ਨੂੰ ਰਣਨੀਤੀ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। 

ਇਹ ਕਰੀਅਰ ਟਾਕ ਰੋਜ਼ਗਾਰ ਵਿਭਾਗ ਦੇਫੇਸ ਬੁੱਕ ਪੇਜ਼ ਦੇ ਲਿੰਕ https://fb.me/e/1YwyjHjH4ਤੇ ਲਾਈਵ ਚੱਲੇਗਾ। ਜੋ ਵੀ ਪ੍ਰਾਰਥੀ ਇਸ ਕਰੀਅਰ ਟਾਕ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪੀਲ ਕਰਦੇ ਹੋਏ ਜਿਲ੍ਹਾ ਰੋਜ਼ਗਾਰ ਅਫਸਰ ਵਲੋਂ ਦੱਸਿਆ ਗਿਆ ਕਿ ਪ੍ਰਾਰਥੀ ਘਰ ਬੈਠੇ ਹੀ ਆਪਣੇ ਫੇਸ ਬੁੱਕ ਅਕਾਊਂਟ ਤੋਂ ਰੋਜ਼ਗਾਰ ਵਿਭਾਗ ਦੇ ਫੇਸ ਬੁੱਕ ਪੇਜ਼ ਦੇ ਲਿੰਕ https://fb.me/e/1YwyjHjH4 ਰਾਹੀਂ ਇਸ ਕਰੀਅਰ ਟਾਕ ਵਿੱਚ ਹਿੱਸਾ ਲੈਣ ਅਤੇ ਇਸ ਕਰੀਅਰ ਟਾਕ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here