ਸੈਰੋਗੇਸੀ ਐਕਟ ਤਹਿਤ ਆਈਵੀਐਫ਼ ਸੈਂਟਰਾਂ ਦੀ ਚੈਕਿੰਗ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਕਪੂਰਥਲਾ ਵਲੋਂ ਟੀਮ ਦਾ ਗਠਨ ਕਰਕੇ ਸੈਰੋਗੇਸੀ ਐਕਟ ਤਹਿਤ ਫਗਵਾੜਾ ਦੇ ਆਈ.ਵੀ.ਐਫ਼ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਟੀਮ ਦੀ ਅਗਵਾਈ ਕਰ ਰਹੇ ਸਟੇਟ ਨੋਡਲ ਅਫ਼ਸਰ ਡਾ. ਪ੍ਰੀਤੀ ਜਿੰਦਲ ਅਤੇ ਡੀਐਫਪੀਓ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸੈਰੋਗੇਸੀ ਐਕਟ ਤਹਿਤ ਆਈ.ਵੀ.ਐਫ਼ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਹੈ ।

Advertisements

ਚੈਕਿੰਗ ਦੌਰਾਨ ਆਈਵੀਐਫ ਸੈਂਟਰਾਂ ਦਾ ਰਿਕਾਰਡ, ਸਕੈਨਿੰਗ ਮਸ਼ੀਨਾਂ, ਇਨਸਟੂਮੈਂਟ ਆਦਿ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਐਸਐਮਓ ਡਾ. ਕਮਲ ਕਿਸ਼ੋਰ, ਡਾ ਸਿੰਮੀ ਧਵਨ, ਕੁਲਦੀਪ ਸਿੰਘ ਪੀਐਨਡੀਟੀ ਕੁਆਰਡੀਨੇਟਰ, ਐਨਜੀਓ ਦੇ ਮੈਂਬਰ ਪ੍ਰਵੀਨ ਕੁਮਾਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here