ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ: ਸਮਾਜਸੇਵੀ ਪੰਮ ਖੁਸ਼ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਦੀ ਪਾਵਨ ਧਰਤੀ ਹੈ ਐਥੇ ਹਰੇਕ ਧਰਮ ਦੇ ਲੋਕ ਆਪਸ ਵਿੱਚ ਮਿਲਜੁਲਕੇ ਰਹਿੰਦੇ ਹਨ ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਪਰਮਿੰਦਰ ਸਿੰਘ ਬੰਨੂ (ਪੰਮ ਖੁਸ਼) ਨੇ ਕੀਤਾ ਪੰਮ ਖੁਸ਼ ਨੇ ਕਿਹਾ ਕਿ ਪੰਜ ਆਬਾਂ ਦੀ ਧਰਤੀ ਜਿਸਨੂੰ ਪੰਜਾਬ ਕਿਹਾ ਜਾਂਦਾ ਹੈ ਐਥੇ ਸ਼ੁਰੂ ਤੋਂ ਲੈਕੇ ਹੁਣ ਤੱਕ ਸਬ ਲੋਕ ਇਕੱਠੇ ਮਿਲ ਜੁਲਕੇ ਆਪਸੀ ਭਾਈਚਾਰਾ ਬਣਾਕੇ ਰਹਿੰਦੇ ਹਨ

Advertisements

ਕੁਝ ਸ਼ਰਾਰਤੀ ਅਨਸਰ ਧਰਮ, ਜਾਤ ਪਾਤ ਤੇ ਹੋਰ ਫਿਰਕੂ ਫਸਾਦ ਕਰਵਾਕੇ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੀ ਸਮੇ-ਸਮੇ ਤੇ ਕੋਸ਼ਿਸ਼ ਤਾ ਜਰੂਰ ਕਰਦੇ ਰਹਿੰਦੇ ਹਨ ਪਰੰਤੂ ਕਾਮਯਾਬ ਕਦੀ ਨਹੀਂ ਹੋ ਸਕਦੇ ਕਿਉਂਕਿ ਪੰਜਾਬ ਦੀ ਸਾਰੀ ਅਬਾਦੀ ਆਪਸ ਵਿੱਚ ਮਿਲਜੁਲਕੇ ਰਹਿਣਾ ਪਸੰਦ ਕਰਦੀ ਹੈ ਜਦੋ ਲੋਕ ਹੀ ਇਕੱਠੇ ਰਹਿਣਾ ਚਾਉਂਦੇ ਹੋਣ ਤੇ ਇਹ ਮੁੱਠੀ ਭਰ ਲੋਕ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੇ ਪਮ ਖੁਸ਼ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਵੰਡ ਪਾਉਣ ਵਾਲੇ, ਸ਼ਰਾਰਤੀ ਲੋਕਾਂ ਤੋਂ ਬਚੋ ਤੇ ਪੰਜਾਬ ਨੂੰ ਖੁਸ਼ਹਾਲ ਤੇ ਕਾਮਯਾਬ ਬਣਾਓ 

LEAVE A REPLY

Please enter your comment!
Please enter your name here