ਪਾਣੀ ਦੀ ਬਾਲਟੀ ਵਿੱਚ ਡੁੱਬਣ ਕਾਰਨ 2 ਸਾਲਾਂ ਬੱਚੇ ਦੀ ਹੋਈ ਮੌਤ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਪਿੰਡ ਪੰਜੇਟਾ ਵਿੱਚ 2 ਸਾਲਾਂ ਬੱਚੇ ਦੀ ਪਾਣੀ ਦੀ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਗੌਰਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਦੇ ਪਿਤਾ ਅਮਨਦੀਪ ਗੱਡੀਆਂ ਧੋਣ ਤੇ ਦਾਦਾ ਗੋਪਾਲ ਮਿੱਟੀ ਦੇ ਬਰਤਨ ਬਣਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਪਰਿਵਾਰ ਵਿਹੜੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ, ਤਾਂ ਅਚਾਨਕ ਗੌਰਵ ਖੇਡਦਾ-ਖੇਡਦਾ ਬਾਥਰੂਮ ਵਿੱਚ ਚੱਲ ਗਿਆ ਤੇ ਜਦੋ ਗੌਰਵ ਦੇਰ ਤੱਕ ਨਾ ਦਿਖਿਆ ਤਾਂ ਪਰਿਵਾਰ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਭਾਲ ਦੌਰਾਨ ਗੌਰਵ ਉਹਨਾਂ ਨੂੰ ਬਾਥਰੂਮ ਵਿੱਚ ਪਾਣੀ ਦੀ ਬਾਲਟੀ ਵਿੱਚ ਬੇਸੁੱਧ ਪਿਆ ਮਿਲਿਆ।

Advertisements

ਪਰਿਵਾਰ ਵੱਲੋਂ ਬੱਚੇ ਨੂੰ ਤੁਰੰਤ ਪਾਣੀ ਦੀ ਬਾਲਟੀ ਵਿੱਚੋਂ ਬਾਹਰ ਕੱਢਿਆਂ ਗਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗੌਰਵ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here