ਡੇਅਰੀ ਵਿਕਾਸ ਵਿਭਾਗ ਵਲੋਂ ਇੱਕ ਦਿਨਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜੱਸੋਵਾਲ  ਦੀ ਯੋਗ ਅਗਵਾਈ ਤਹਿਤ ਪਿੰਡ ਰੱਕੜੀਹਾਰ ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਪ ਦਾ ਅਯੋਜਨ ਕੀਤਾ ਗਿਆ। ਕੁਲ ਭੂਸ਼ਨ ਗਿਲਹੋਤਰਾ ਰਿਟਾਇਰਡ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਹੁਸ਼ਿਆਰਪੁਰ ਨੇ ਪਸ਼ੂਆਂ ਦੀਆਂ ਬਿਮਾਰੀਆਂ ਨਸਲਾ, ਨਸਲ ਸੁਧਾਰ, ਡੇਅਰੀ ਧੰਦੇ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ।

Advertisements

ਹਰਸ਼ਰਨ ਸਿੰਘ ਰਿਟਾਇਰਡ ਡਿਪਟੀ ਡਾਇਰੈਕਟਰ ਡੇਅਰੀ ਨੇ ਪਸ਼ੂ ਖੁਰਾਕ ਦੀ ਬਣਤਰ ਅਤੇ ਮਹਾਨਤਾ ਬਾਰੇ ਦੱਸਿਆ । ਇਸ ਕੈਪ ਵਿਚ ਹਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਵਿਭਾਗੀ ਸਕੀਮਾਂ ਬਾਰੇ ਦੱਸਿਆ। ਇਸ ਕੈਪ ਦਾ ਸੁੱਚਜਾ ਪ੍ਰਬੰਧ ਮਿੰਟੂ ਜੂਨੀਅਰ ਸਹਾਇਕ ਵਲੋਂ ਕੀਤਾ ਗਿਆ । ਇਸ ਕੈਪ ਵਿੱਚ ਵੈਟਨਰੀ ਡਾਕਟਰ ਕਮਾਹੀ ਦੇਵੀ ਮੁਹੰਮਦ ਰਿਜਵਾਨ ਨੇ ਸਰਕਾਰ ਵਲੋਂ ਪਸ਼ੂ ਪਾਲਕਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ ਗਿਆ। ਇਸ ਕੈਪ ਵਿੱਚ ਗੁਰਵਿੰਦਰ ਸਿੰਘ ਡੇਅਰੀ ਫੀਲਡ ਸਹਾਇਕ ਨੇ ਭਾਗ ਲਿਆ। ਅੰਤ ਵਿੱਚ ਹਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ  ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here