ਤਰਨਤਾਰਨ ਵਿੱਚ ਸਾਂਝ ਕੇਂਦਰ ਤੇ ਹਮਲੇ ਵਿੱਚ 7 ਗ੍ਰਿਫਤਾਰ, ਗੈਂਗਸਟਰ ਲੰਡਾ ਦੇ ਸਾਥੀਆਂ ਨੇ ਰਚੀ ਸੀ ਸਾਜਿਸ਼

ਤਰਨਤਾਰਨ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਆਰਪੀਜੀ ਹਮਲੇ ਦੇ ਮਾਮਲਾ ਸੁਲਝਾ ਲਿਆ ਹੈ। ਜਾਣਕਾਰੀ ਦਿੰਦਿਆਂ ਗੌਰਵ ਯਾਦਵ ਨੇ ਦੱਸਿਆਂ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਗੈਂਗਸਟਰ ਲੰਡਾ ਦੇ ਯੂਰਪ ਬੈਠੇ 2 ਸਾਥੀਆਂ ਸਤਵੀਰ ਸਿੰਘ ਸੱਤਾ ਅਤੇ ਗੁਰਦੇਵ ਸਿੰਘ ਜੱਸਲ ਨੇ ਇਸ ਸਾਰੀ ਵਾਰਦਾਤ ਦੀ ਸਾਜਿਸ਼ ਰਚੀ ਸੀ ਅਤੇ ਇਸ ਮਾਮਲੇ ‘ਚ ਪੁਲਿਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ , ਗੁਰਲਾਲ ਸਿੰਘ ਜੈਲਾ, ਗੁਰਲਾਲ ਸਿੰਘ ਲਾਲੀ ਅਤੇ ਜੋਬਨਪ੍ਰੀਤ ਸਿੰਘ ਜੋਬਨ ਤੋਂ ਇਲਾਵਾ ਅਸ਼ਮੀਤ ਸਿੰਘ , ਜਿਸ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਅਕਤੂਬਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਂਦਾ ਗਿਆ ਹੈ। ਅਸ਼ਮੀਤ ਸਿੰਘ ਜੇਲ੍ਹ ਅੰਦਰੋਂ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਮਦਦ ਕਰ ਰਿਹਾ ਸੀ।

Advertisements

ਇਸ ਤੋਂ ਇਲਾਵਾ 2 ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਰਾਊਂਡਅੱਪ ਕੀਤਾ ਹੈ ਜੋ ਕਿ ਫਰਾਰ ਹਨ। ਉਨ੍ਹਾਂ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਅੱਤਵਾਦੀ ਮਾਡਿਊਲ ਦਾ ਕੋਈ ਵੀ ਵਿਅਕਤੀ ਇੱਕ-ਦੂਜੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਨੂੰ ਬਸ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਉਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।

LEAVE A REPLY

Please enter your comment!
Please enter your name here