ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਅਤੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕਰਨ: 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਨਗਰ ਨਿਗਮ ਅਨੂਪਮ ਕਲੇਰ ਵਲੋ ਅੱਜ ਮਿਤੀ 24.11.2022 ਨੂੰ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਕੈਰੀ ਬੈਗਾ,ਥਰਮੋਕੋਲ਼ ਦੇ ਸਮਾਨ ਅਤੇ ਹੋਰ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਇਕ ਕੈਂਪੇਨ ਦਾ ਆਜੋਯਨ ਕੀਤਾ ਗਿਆ। ਜਿਸ ਵਿੱਚ ਮੋਟਾ ਮੋਟੀ ਦੇ ਰੂਪ ਵਿੱਚ ਬਣੇ ਕਲਾਕਾਰਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਅਤੇ ਦੁਕਾਦਾਰਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਅਪੀਲ ਕੀਤੀ ਗਈ। ਇਸ ਨੂੰ ਮਾਨਯੋਗ ਕਮਿਸ਼ਨਰ ਨਗਰ ਨਿਗਮ ਵਲੋਂ ਇਸ ਕੈਂਪੇਨ ਨੂੰ ਹਰੀ ਝੰਡੀ ਦੇ ਕੇ ਦਫਤਰ ਨਗਰ ਨਿਗਮ ਤੋਂ ਰਵਾਨਾ ਕੀਤਾ ਗਿਆ। ਇਸ ਕੈਂਪੇਨ ਵਿੱਚ ਆਈ ਟੀ ਸੀ ਮਿਸ਼ਨ ਸੁਨਹਿਰਾ ਕੱਲ ਦੀ ਪੂਰੀ ਟੀਮ ਵਲੋ ਆਪਣਾ ਪੂਰਨ ਸਹਿਯੋਗ ਦਿੱਤਾ ਗਿਆ।

Advertisements

LEAVE A REPLY

Please enter your comment!
Please enter your name here