ਮਾਈਨਿੰਗ ਸਬੰਧੀ ਡਰਾਫ਼ਟ ਜ਼ਿਲ੍ਹਾ ਸਰਵੇ ਰਿਪੋਰਟ ਜ਼ਿਲ੍ਹੇ ਦੀ ਵੈੱਬ ਸਾਈਟ ’ਤੇ ਪਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ, ਮਾਈਨਿੰਗ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸਸਟੇੇਨਾਬਲ ਸੈਂਡ ਮਾਈਨਿੰਗ ਮੈਨੇਜਮੈਂਟ ਗਾਈਡਲਾਈਨਜ਼, 2016 ਅਤੇ ਐਨਫੋਰਸਮੈਂਟ ਐਂਡ ਮੋਨੀਟਰਿੰਗ ਗਾਈਡਲਾਈਨਜ਼ ਫਾਰ ਸੈਂਡ ਮਾਈਨਿੰਗ, 2020 ਅਤੇ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੁਆਰਾ ਜਾਰੀ ਵੱਖ-ਵੱਖ ਨਿਰਦੇਸ਼ਾਂ ਅਨੁਸਾਰ ਡਰਾਫ਼ਟ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ ਕੀਤੀ ਗਈ ਹੈ।

Advertisements

24 ਜਨਵਰੀ ਤੱਕ ਦਿੱਤੇ ਜਾ ਸਕਦੇ ਹਨ ਇਤਰਾਜ ਤੇ ਸੁਝਾਅ

ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ / ਜਲ ਨਿਕਾਸ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਮਿਤੀ 23-12-2022 ਨੂੰ ਜ਼ਿਲ੍ਹੇ ਦੀ ਵੈੱਬਸਾਈਟ  htttps://hoshiarpur.nic.in/draft-district-survey-report-hoshiarpur/     ’ਤੇ ਪਬਲਿਕ ਡੁਮੇਨ ’ਤੇ 30 ਦਿਨਾਂ ਵਾਸਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਦਿੱਤੀ ਗਈ ਜਾਣਕਾਰੀ ’ਤੇ ਕੋਈ ਇਤਰਾਜ ਹੈ ਜਾਂ ਇਸ ਰਿਪੋਰਟ ਵਿਚ ਕਿਸੇ ਤਰ੍ਹਾਂ ਦੇ ਸੁਧਾਰ ਦੀ ਲੋੜ ਹੈ, ਤਾਂ ਮਿਤੀ 24 ਜਨਵਰੀ 2023 ਤੱਕ ਕਾਰਜਕਾਰੀ ਇੰਜੀਨੀਅਰ / ਜਲ ਨਿਕਾਸ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਹੁਸ਼ਿਆਰਪੁਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਦਫ਼ਤਰ ਵਿਖੇ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here