ਜਿਲੇ ਵਿੱਚ ਆਏ 51 ਨਵੇਂ ਪਾਜੇਟਿਵ ਕੇਸ, 3 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 933 ਨਵੇਂ ਸੈਂਪਲ ਲੈਣ ਨਾਲ ਅਤੇ 1296 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 51 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7505 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 220592 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 212862 ਸੈਂਪਲ ਨੈਗਟਿਵ ਜਦਕਿ 1742 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, 149 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 294 ਹੈ । ਐਕਟਿਵ ਕੇਸਾ ਦੀ ਗਿਣਤੀ ਹੈ 164 ਜਦਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7047 ਹਨ ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 51 ਪਾਜੇਟਿਵ ਕੇਸ ਆਏ ਹਨ , ਹੁਸ਼ਿਆਰਪੁਰ ਸ਼ਹਿਰ 10 ਕੇਸ ਸਬੰਧਿਤ ਹਨ ਜਦਕਿ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 41 ਪਾਜੇਟਿਵ ਮਰੀਜ ਹਨ। ਜਿਲੇ ਵਿੱਚ ਕੋਰੋਨਾ ਨਾਲ ਤਿੰਨ ਮੌਤਾਂ ਹੋਈਆ ਹਨ (1) 60 ਸਾਲਾ ਵਿਆਕਤੀ ਵਾਸੀ ਜਗਤਪੁਰਾਂ ਹੁਸ਼ਿਆਰਪੁਰ ਮੋਤ ਹੋਈ ਆਈ ਵੀ ਵਾਈ ਹਸਪਤਾਲ ਹੁਸ਼ਿਆਰਪੁਰ (2) 74 ਸਾਲਾ ਔਰਤ ਵਾਸੀ ਪ੍ਰਮੋਦ ਨਗਰ ਗੜਸ਼ੰਕਰ ਮੌਤ ਹੋਈ ਆਈ ਵੀ ਵਾਈ ਸ਼ਹੀਦ ਭਗਤ ਸਿੰਘ ਨਗਰ (3)60 ਸਾਲਾ ਔਰਤ ਵਾਸੀ ਮਾਹਿਲਪੁਰ ਮੌਤ ਹੋਈ ਮੈਡੀਕਲ ਕਾਲਿਜ ਅਮ੍ਰਿੰਤਸਰ ।

ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲੰਿਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲੰਿਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here