ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਵੈ-ਮਾਣ ਅਤੇ ਬਹਾਦਰੀ ਦੀ ਪ੍ਰੇਰਨਾ ਦਿੰਦੀ ਹੈ:ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਪੂਰੇ ਦੇਸ਼ ਵਿਚ ਭਾਜਪਾ ਵੱਲੋਂ ਬੜੇ ਉਤਸ਼ਾਹ ਨਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਗਿਆ।ਇਸੇ ਕੜੀ ਦੇ ਤਹਿਤ ਹੈਰੀਟੇਜ ਸਿਟੀ ਕਪੂਰਥਲਾ ਵਿਖੇ ਭਾਜਪਾ ਵਰਕਰਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮਾਰਕਫੈੱਡ ਚੌਕ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕੀਤਾ ਗਿਆ। ਇਸ ਮੌਕੇ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਿਆਂ ਵਿੱਚ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਤੇ ਆਰਐੱਸਐੱਸ ਦੇ ਅਧਿਕਾਰੀ ਅਸ਼ੋਕ ਗੁਪਤਾ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਏਰੀ,ਭਾਜਪਾ ਦੇ ਸੂਬਾ ਕਾਰਜਕਾਰਨੀ  ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਵੀ ਹਾਜਰ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਹੁਣ ਤੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਉਨ੍ਹਾਂ ਦੋ ਨਿੱਕੇ ਨਾਇਕਾਂ ਦੀ ਬਹਾਦਰੀ ਅਤੇ ਆਦਰਸ਼ਵਾਦ ਦੀ ਗਾਥਾ ਸਾਰਿਆਂ ਨੂੰ ਸੁਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

Advertisements

ਉਨ੍ਹਾਂ ਦੀ ਸ਼ਹਾਦਤ ਤੇ ਸਾਰਿਆਂ ਨੂੰ ਮਾਣ ਹੈ।ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਇਹ ਫੈਸਲਾ ਚਾਰ ਸਾਹਿਬਜ਼ਾਦਿਆਂ ਦੀ ਦੇਸ਼ ਭਗਤੀ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਆਉਣ ਵਾਲੀ ਪੀੜੀ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਣਦਾ ਸਤਿਕਾਰ ਦੇ ਕੇ ਪ੍ਰਧਾਨ ਮੰਤਰੀ ਨੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ,ਪੂਰੀ ਦੁਨੀਆ ਦੇ ਲੋਕਾਂ ਨੂੰ ਸਹਿਬਜ਼ਾਦਿਆਂ ਜਿਸ ਦੀ ਕੁਰਬਾਨੀ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ਅਤੇ ਸ਼ਹਾਦਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਦੇ ਦ੍ਰਿੜ ਇਰਾਦੇ ਅਤੇ ਲਗਨ ਦੀ ਲੋੜ ਹੁੰਦੀ ਹੈ, ਜੋ ਸਮਾਜ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵੀ ਇਸੇ ਮਕਸਦ ਨਾਲ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ, ਤਾਂ ਜੋ ਅਸੀਂ ਇਤਿਹਾਸ ਵਿੱਚ ਦਰਜ ਉਨ੍ਹਾਂ ਪੰਨਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕੀਏ, ਜੋ ਸਾਡੇ ਜੀਵਨ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਨ। ਖੋਜੇਵਾਲ ਨੇ ਕਿਹਾ ਕਿ ਮੌਤ ਇੱਕ ਅਟੱਲ ਸਚਾਈ ਹੈ ,ਜਦੋਂ ਤੱਕ ਇਨਸਾਨ ਜ਼ਿੰਦਾ ਹੈ,ਉਦੋਂ ਤੱਕ ਉਸ ਦੀ ਪਛਾਣ ਉਸ ਦੇ ਕੰਮ ਅਤੇ ਵਿਹਾਰ ਤੋਂ ਹੁੰਦੀ ਹੈ, ਪਰ ਉਸ ਤੋਂ ਬਾਅਦ ਉਸ ਦੇ ਚੰਗੇ ਜਾਂ ਮਾੜੇ ਕੰਮਾਂ ਕਰਕੇ ਹੀ ਜਾਣਿਆ ਜਾਂਦਾ ਹੈ,ਸੱਚ ਦੀ ਅਵਾਜ ਬੁਲੰਦ ਕਰਕੇ ਧਰਮ ਤੇ ਕੁਰਬਾਨ ਹੋਣ ਵਾਲੇ ਬਹਾਦਰ ਪੁਰਸ਼ਾਂ ਨੂੰ ਸਦਾ ਹੀ ਨਮਨ ਕੀਤਾ ਜਾਂਦਾ ਹੈ ਅਤੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।ਆਜ਼ਾਦ,ਨਿਡਰ ਹੋ ਕੇ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਜੀਵਨ ਸਮੁੱਚੀ ਮਾਨਵਤਾ ਲਈ ਮਿਸਾਲ ਬਣ ਜਾਂਦਾ ਹੈ। ਸਿੱਖ ਧਰਮ ਦੇ ਇਤਿਹਾਸ ਵਿੱਚ ਬਹਾਦਰੀ,ਤਿਆਗ,ਕੁਰਬਾਨੀ, ਸੇਵਾ,ਨਿਮਰਤਾ,ਸ਼ਰਧਾ ਦੀ ਵਿਲੱਖਣ ਪਰੰਪਰਾ ਰਹੀ ਹੈ ਅਤੇ ਇਸ ਸੁਨਹਿਰੀ ਇਤਿਹਾਸ ਦਾ ਅਧਿਆਇ ਸਦੀਆਂ ਤੋਂ ਮਨੁੱਖਤਾ ਲਈ ਪ੍ਰੇਰਨਾ ਸਰੋਤ ਅਤੇ ਪ੍ਰਸੰਗਿਕ ਰਿਹਾ ਹੈ।ਇਸ ਮੌਕੇ ਤੇ ਸਾਹਿਬ ਸਿੰਘ ਢਿੱਲੋਂ,ਡਾ. ਰਣਵੀਰ ਕੌਸ਼ਲ,ਵਿੱਕੀ ਗੁਜਰਾਲ,ਪਵਨ ਧੀਰ,ਰਾਜਿੰਦਰ ਸਿੰਘ ਧੰਜਲ,ਸੰਨੀ ਬੈਂਸ,ਪਿਯੂਸ਼ ਮਨਚੰਦਾ,ਧਰਮਪਾਲ ਮਹਾਜਨ,ਯਾਦਵਿੰਦਰ ਪਾਸੀ,ਅਸ਼ੋਕ ਮਾਹਲਾ,ਰਾਜੇਸ਼ ਮੰਨਣ,ਨਰੇਸ਼ ਸੇਠੀ,ਕਪਿਲ ਧੀਰ,ਰਾਕੇਸ਼ ਗੁਪਤਾ,ਬੱਬੂ ਮਾਨ,ਕਮਲ ਪ੍ਰਭਾਕਰ,ਪ੍ਰਦੀਪ ਲਵੀ,ਜੇ ਐਸ ਔਜਲਾ,ਨਰੇਸ਼ ਮਹਾਜਨ,ਰਿੰਪੀ ਸ਼ਰਮਾ,ਆਭਾ ਆਨੰਦ, ਬੌਬੀ ਸ਼ਰਮਾ,ਜਗਦੀਸ਼ ਸ਼ਰਮਾ,ਸਾਹਿਲ ਸ਼ਰਮਾ,ਹਰੀਕ ਜੋਸ਼ੀ,ਇੰਦਰ ਜੀਤ ਪਸਰਿਚਾ,ਸੁਖਵਿੰਦਰ ਸਿੰਘ,ਕਸ਼ਮੀਰ ਸਿੰਘ,ਓਮ ਪ੍ਰਕਾਸ਼ ਬਹਿਲ,ਧਰਮਪਾਲ ਬਜਾਜ ਆਦਿ ਹਾਜਰ ਸਨ।

LEAVE A REPLY

Please enter your comment!
Please enter your name here