Sunday, October 18, 2026
Home Latest ਮਾਂ ਦਿਵਸ ਮੌਕੇ ਜਿ਼ਲ੍ਹਾ ਪੁਲਿਸ ਨੇ ਮਹਿਲਾ ਪੁਲਿਸ ਕਰਮੀਆਂ ਲਈ ਕਰਵਾਈ ਡਰਿੱਲ

ਮਾਂ ਦਿਵਸ ਮੌਕੇ ਜਿ਼ਲ੍ਹਾ ਪੁਲਿਸ ਨੇ ਮਹਿਲਾ ਪੁਲਿਸ ਕਰਮੀਆਂ ਲਈ ਕਰਵਾਈ ਡਰਿੱਲ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਮਾਂ ਦਿਵਸ ਮੌਕੇ ਜਿ਼ਲ੍ਹਾ ਪੁਲਿਸ ਵੱਲੋਂ ਮਹਿਲਾਂ ਪੁਲਿਸ ਕਰਮੀਆਂ ਨੂੰ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿਚ ਹੋਰ ਲਿਖਾਰ ਲਿਆਉਣ ਲਈ ਪੁਲਿਸ ਲਾਇਨ ਵਿਖੇ ਇਕ ਵਿਸੇਸ਼ ਸਿਖਲਾਈ ਡਰਿੱਲ ਕਰਵਾਈ ਗਈ। ਇਸ ਵਿਚ ਆਪਣੀ ਅਦੁੱਤੀ ਇੱਛਾਸ਼ਕਤੀ ਅਤੇ ਆਪਣੇ ਹੁਨਰ ਦਾ ਮਹਿਲਾ ਕਰਮੀਆਂ ਨੇ ਸਫਲਤਾ ਨਾਲ ਪ੍ਰਦਰਸ਼ਨ ਕੀਤਾ। ਜਿ਼ਲ੍ਹਾ ਪੁਲਿਸ ਮੁੱਖੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਇਸ ਮੌਕੇ ਸਮੂਹ ਮਹਿਲਾ ਪੁਲਿਸ ਕਰਮੀਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਸਰਕਾਰੀ ਡਿਊਟੀ ਦੌਰਾਨ ਜਿੱਥੇ ਉਹ ਆਪਣੀ ਯੋਗਤਾ ਨਾਲ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਊਂਦੀਆਂ ਹਨ ਉਥੇ ਹੀ ਉਹ ਪਰਿਵਾਰਕ ਰੂਪ ਵਿਚ ਵੀ ਆਪਣੀ ਭੁਮਿਕਾ ਬਾਖੂਬੀ ਨਿਭਾਉਂਦੀਆਂ ਹਨ।

Advertisements

ਐਸਐਸਪੀ ਨੇ ਕਿਹਾ ਕਿ ਇਸ ਡਰਿੱਲ ਦਾ ਉਦੇਸ਼ ਕਰਮੀਆਂ ਦੇ ਹੁਨਰ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਲਿਆਉਣਾ ਸੀ। ਇਸ ਵਿਚ ਉਨ੍ਹਾਂ ਨੂੰ ਸਪੈਸ਼ਲ ਟੇ੍ਰਨਿੰਗ ਦਿੱਤੀ ਗਈ ਅਤੇ ਮੌਕ ਡਰਿੱਲ ਕੋਰਸ ਕਰਵਾਇਆ ਕਿ ਤਾਂ ਕਿ ਧਰਨਿਆਂ, ਪ੍ਰਦਰਸ਼ਨਾਂ ਦੌਰਾਨ ਕਿਵੇਂ ਭੀੜ ਨੂੰ ਨਿਯੰਤਰਣ ਕਰਨਾ ਹੈ ਇਸ ਬਾਰੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਹਿਲਾ ਪੁਲਿਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਹ ਸਮਾਜ ਤੇ ਫੋਰਸ ਦੋਹਾਂ ਲਈ ਸੁਭ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦਿੱਤੀ ਗਈ ਜਿੰਮੇਵਾਰੀ ਨੂੰ ਵਧੇਰੀ ਤਨਦੇਹੀ, ਸੰਵੇਦਨਸ਼ੀਲਤਾ ਨਾਲ, ਕਾਨੂੰਨ ਅਨੁਸਾਰ ਅਤੇ ਜਿੰਮੇਵਾਰੀ ਨਾਲ ਕਰਦੀਆਂ ਹਨ ਅਤੇ ਮਹਿਲਾਵਾਂ ਦੀ ਗਿਣਤੀ ਫੋਰਸ ਵਿਚ ਵੱਧਣ ਨਾਲ ਪੁਲਿਸ ਦੀ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਹੁੰਦਾ ਹੈ। ਇਸ ਮੌਕੇ ਡੀਐਸਪੀ ਹੈਡਕੁਆਰਟਰ ਰਵੀ ਖੇੜਾ ਅਤੇ ਡੀਐਸਪੀ ਡੀ ਰਛਪਾਲ ਸਿੰਘ ਵੀ ਹਾਜਰ ਸਨ।

LEAVE A REPLY

Please enter your comment!
Please enter your name here