ਮੁਹੱਲਾ ਮੁਹੱਬਤ ਨਗਰ ਵਿੱਚ ਨਵੇਂ ਸਾਲ ਮੌਕੇ ਭਜਨ-ਕੀਰਤਨ ਕਰਵਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਜਿਹੜਾ ਵੀ ਇਸ ਦਰ ਤੇ ਜੋ ਵੀ ਆਇਆ,ਅਰਦਾਸ ਕੀਤੀ।ਉਸ ਨੇ ਆਪਣੀ ਝੋਲੀ ਵਿਛਾ ਦਿੱਤਾ,ਆਪਣੇ ਦੁੱਖ ਸੁਣਾਏ।ਉਸਨੂੰ ਭਰੋਸਾ ਹੈ ਲੈਂਦਾ ਦੁੱਖ ਸਾਰਾ।ਹਰ ਪਾਸੇ ਵੇਖ ਮੇਰੇ ਸਿਆਮ ਦਾ ਨਜ਼ਾਰਾ। ਖੱਟੂ ਦਾ ਸ਼ਿਆਮ ਬਾਬਾ, ਲੱਗਦਾ ਹੈ ਸਭ ਨੂੰ ਪਿਆਰਾ…ਦੇਣਾ ਹੈ ਤਾਂ ਦਿਓ,ਜਨਮ ਜਨਮ ਦਾ ਸਹਾਰਾ।ਮੇਰੇ ਸਿਰ ਤੇ ਰੱਖ ਦੋ ਬਾਬਾ ਆਪਣੇ ਇਹ ਦੋਨੋ ਹੱਥ ਵਰਗੇ ਹੋਰ ਭਜਨ ਔਰਤਾਂ ਨੇ ਗਾ ਕੇ ਲੋਕਾਂ ਨੂੰ ਨਿਹਾਲ ਕਰ ਦਿੱਤਾ।ਭਜਨ-ਕੀਰਤਨ ਉਪਰੰਤ ਪ੍ਰਸ਼ਾਦ ਵੰਡਿਆ ਗਿਆ।ਸ਼ਹਿਰ ਦੇ ਮੁਹੱਲਾ ਮੁਹੱਬਤ ਨਗਰ ਵਿੱਚ ਨਵੇਂ ਦੇ ਮੌਕੇ ਤੇ ਮਹਿਲਾ ਸੰਕੀਰਤਨ ਮੰਡਲ ਵੱਲੋਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ  ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਨਿਲਾਮ ਕਾਲੀਆਂ ਨੇ ਦੱਸਿਆ ਕਿ ਮਹਿਲਾ ਸੰਕਿਰਤਨ ਮੰਡਲੀ ਵਲੋਂ ਹਰ ਸਾਲ ਨਵੇਂ ਸਾਲ ਦੇ ਮੌਕੇ ਤੇ ਹਰੀ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ।

Advertisements

ਜਿਸ ਵਿਚ ਮੁਹੱਲੇ ਦੀਆ ਮਹਿਲਾਵਾਂ ਮਿਲਕੇ ਭਜਨ-ਕੀਰਤਨ ਕਰਦਿਆਂ ਹਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਕਰਦਿਆਂ ਹਨ।ਇਸ ਸਮਾਗਮ ਦਾ ਮੁੱਖ ਕਾਰਨ ਹੁੰਦਾ ਹੈ ਕਿ ਪ੍ਰਮਾਤਮਾ ਦੀ ਮਿਹਰ ਨਾਲ ਕਲੋਨੀ ਦੇ ਸਮੂਹ ਨਿਵਾਸੀਆਂ ਨੂੰ ਖੁਸ਼ੀਆਂ ਅਤੇ ਸ਼ਾਂਤੀ ਨਾਲ ਭਰਪੂਰ ਜੀਵਨ ਮਿਲੇ।ਪ੍ਰਮਾਤਮਾ ਅੱਗੇ ਇਹੀ ਕਾਮਨਾ ਕਰਦੇ ਹੋਏ ਕਲੋਨੀ ਨਿਵਾਸੀ ਇਸ ਵਿੱਚ ਉਤਸ਼ਾਹ ਨਾਲ ਭਾਗ ਲੈ ਕੇ ਇਸ ਨੂੰ ਸਫਲ ਬਣਾਉਣ ਵਿੱਚ ਪੂਰਨ ਸਹਿਯੋਗ ਦਿੰਦੇ ਹਨ।ਇਸ ਮੌਕੇ ਤੇ ਸਾਕਸ਼ੀ ਸ਼ਰਮਾ, ਸੁਨੀਤਾ ਸ਼ਰਮਾ, ਚੰਚਲ ਸ਼ਰਮਾ,ਦਰਸ਼ਨ ਰਾਣੀ,ਸੰਗੀਤਾ ਸ਼ਰਮਾ, ਸਾਕਸ਼ੀ ਗੁਪਤਾ, ਰੇਣੂ ਅਰੋੜਾ, ਸਵਿਤਾ ਗੁਪਤਾ, ਚੇਤਨਾ ਸ਼ਰਮਾ, ਕੁਸੁਮ ਮਾਕਨ, ਆਸ਼ਾ ਸ਼ਰਮਾ, ਮਮਤਾ ਤਿਵਾਰੀ, ਕੁਲਵੰਤ ਕੌਰ,ਸ਼ਿਵਾਨੀ ਸ਼ਰਮਾ, ਦਿਵਿਆ, ਗੀਤਾ , ਰਾਧਾ, ਬਿੰਦੂ, ਮੀਨਾ ਤਿਵਾੜੀ ਚਾਚੀ ਜੀ ਮੈਰੀਪੁਰ ਵਾਲੇ, ਵਿਵਾਨ, ਸਹਿਜ, ਸੀਰਤ, ਗਣੇਸ਼, ਸੀਰਤ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here