ਹੁਸਿ਼ਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਚੇਅਰਮੈਨ ਵਿਕਰਮ ਸ਼ਰਮਾ ਵੱਲੋਂ ਨਵੇਂ ਸਾਲ 2023 ਲਈ ਡਾਇਰੀ ਅਤੇ ਵਾਲ ਕੈਲੰਡਰ ਜ਼ਾਰੀ

ਹੁਸਿ਼ਆਰਪੁਰ(ਦ ਸਟੈਲਰ ਨਿਊਜ਼): ਹੁਸਿ਼ਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੱਲੋਂ ਨਵੇਂ ਸਾਲ 2023 ਲਈ ਬੈਂਕ ਵੱਲੋਂ ਡਾਇਰੀ ਅਤੇ ਵਾਲ ਕੈਲੰਡਰ ਜ਼ਾਰੀ ਕੀਤਾ ਗਿਆ। ਚੇਅਰਮੈਨਵੱਲੋਂਮਾਨਯੋਗ ਡਿਪਟੀਕਮਿਸ਼ਨਰ ਹੁਸਿ਼ਆਰਪੁਰ ਮੈਡਮ ਕੋਮਲ ਮਿੱਤਲ ਨੂੰ ਉਨ੍ਹਾਂ ਦੇ ਦਫਤਰ ਵਿਖੇ ਜਾ ਕੇ ਬੈਂਕ ਦੀ ਡਾਇਰੀ ਭੇਂਟ ਕੀਤੀ ਅਤੇ ਡੀ.ਸੀ.ਦਫਤਰ ਦੇ ਸਟਾਫ ਨੂੰ ਵਾਲ ਕੈਲੰਡਰ ਵੀ ਵੰਡੇ। ਇਸੇ ਤਰ੍ਹਾਂ ਚੇਅਰਮੈਨ ਵੱਲੋਂ ਐੱਮ.ਐੱਲ.ਏ. ਟਾਂਡਾ ਉੜਮੁੜ ਜਸਵੀਰ ਸਿੰਘ ਰਾਜਾ, ਐੱਮ.ਐੱਲ.ਏ. ਦਸੂਹਾ ਕਰਮਵੀਰ ਸਿੰਘ ਘੁੰਮਣ, ਮਿਊਸੀਪਲ ਕਾਰਪੋਰੇਸ਼ਨ ਦੇ ਮੇਅਰ ਸੁਰਿੰਦਰ ਕੁਮਾਰ ਸਿ਼ੰਦਾ, ਅਡੀਸ਼ਨਲ ਡਿਪਟੀ ਕਮਿਸ਼ਨਰ, ਹੁਸਿ਼ਆਰਪੁਰ ਨੂੰ ਵੀ ਡਾਇਰੀ ਭੇਂਟ ਕੀਤੀ ਗਈ । ਚੇਅਰਮੈਨ ਵੱਲੋਂ ਦੱਸਿਆ ਗਿਆ ਕਿ ਬੈਂਕ ਵੱਲੋਂ ਹਰੇਕ ਸਾਲ ਆਪਣੀ ਐਡਵਰਟਾਈਜ਼ਮੈਂਟ ਲਈ ਵਧੀਆ ਗ੍ਰਾਹਕਾਂ ਅਤੇ ਬੈਂਕ ਸਟਾਫ ਨੂੰ ਡਾਇਰੀਆਂ ਅਤੇ ਵਾਲ ਕੈਲੰਡਰ ਦਿੱਤੇ ਜਾਂਦੇ ਹਨ।ਇਸ ਬੈਂਕ ਵੱਲੋਂ ਸਹਿਕਾਰੀ ਬੈਂਕ ਬੀਮਾ ਯੋਜਨਾ ਸਕੀਮ ਤਹਿਤ ਸੇਵਿੰਗ ਖਾਤਾ ਖੋਲ੍ਹਣ ਤੇ ਬੀਮੇ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

Advertisements

ਜਿਸ ਤਹਿਤ ਖਾਤੇ ਵਿੱਚ ਘੱਟੋ-ਘੱਟ 1500/ਰੁ: ਦਾ ਬੈਲੈਂਸ ਰੱਖਣ ਤੇ 1.00 ਲੱਖ ਰੁ:, 3000/ਰੁ: ਬੈਲੈਂਸ ਰੱਖਣ ਤੇ 3.00 ਲੱਖ ਰੁ: ਅਤੇ 5000/ਰੁ: ਬੈਲੈਂਸ ਰੱਖਣ ਤੇ 5.00 ਲੱਖ ਰੁ: ਦਾ ਲਾਭ ਇਸ ਸਕੀਮ ਤਹਿਤ ਦਿੱਤਾ ਜਾ ਰਿਹਾ ਹੈ । ਬੈਂਕ ਦੀਆਂ 7 ਬਰਾਂਚਾਂ ਵੱਲੋਂ ਏ.ਟੀ.ਐਮ. ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ । ਬੈਂਕ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਹਰ ਵਰਗ ਦੇ ਲੋਥਾ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਉਨ੍ਹਾਂ ਨੂੰ ਨਾਨਫਾਰਮ ਸੈਕਟਰ, ਹਾਊਸਿੰਗਲੋਨ, ਵਹੀਕਲਲੋਨ, ਐਜੂਕੇਸ਼ਨਲੋਨ, ਜੁਆਇੰਟ ਲਾਇਬਿਲਟੀ ਗਰੁੱਪ ਅਤੇ ਹੋਰ ਵੱਖ-ਵੱਖ ਕਰਜ਼ਾ ਸਕੀਮਾਂ ਤਹਿਤ ਕਰਜ਼ੇ ਪ੍ਰਦਾਨ ਕਰ ਰਿਹਾ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਸਹਿਕਾਰੀ ਸਭਾਵਾਂ ਰਾਹੀਂ ਬਹੁਤ ਹੀ ਘੱਟ ਵਿਆਜ ਦਰ ਤੇ ਫਸਲੀ ਕਰਜ਼ੇ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ । ਬੈਂਕ ਵੱਲੋਂ ਫਾਈਨੈਨਸ਼ੀਅਲ ਲਿਟਰੇਸੀ ਕੈਂਪ ਲਗਾ ਕੇ ਲੋਕਾਂ ਨੂੰ ਬੈਂਕਿੰਗ ਬਾਰੇ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

LEAVE A REPLY

Please enter your comment!
Please enter your name here