ਪਵਿੱਤਰਦੀਪ ਆਹਲੂਵਾਲੀਆ ਨੂੰ ਯੂਥ ਕਾਂਗਰਸ ਦਾ ਸਕੱਤਰ ਬਣਾਏ ਜਾਣ ਨਾਲ ਸ਼ਾਮਚੋਰਾਸੀ ਦੇ ਯੂਥ ਕਾਂਗਰਸ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਹਸ਼ਿਆਰਪੁਰ(ਦ ਸਟੈਲਰ ਨਿਊਜ਼)। ਯੂਥ ਕਾਂਗਰਸ ਦੇ ਇੰਚਾਰਜ ਅਜੇ ਚਿਕਾਰਾਂ ਵਲੋਂ ਪੰਜਾਬ ਯੂਥ ਕਾਂਗਰਸ ਦੇ ਨਵੇ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਸ਼ਾਮਚੋਰਾਸੀ ਵਿਧਾਨ ਸਭਾ ਹਲਕਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੂੰ ਪੰਜਾਬ ਯੂਥ ਕਾਂਗਰਸ ਦਾ ਸਕੱਤਰ ਨਿਯੁਕਤ ਕੀਤੇ ਜਾਣ ਦੀ ਖਬਰ ਨਾਲ ਪੂਰੇ ਸ਼ਾਮਚੋਰਾਸੀ ਵਿਧਾਨ ਸਭਾ ਹਲਕਾ ਦੇ ਯੂਥ ਕਾਂਗਰਸ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪਵਿੱਤਰਦੀ ਸਿੰਘ ਆਹਲੂਵਾਲੀਆਂ ਨੂੰ ਵਧਾਈਆਂ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਹੈ।

Advertisements

ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਵਿੱਤਰਦੀਪ ਸਿੰਘ ਇਸ ਵਕਤ ਆਪਣੇ ਪਿੰਡ ਦੇ ਵਾਰਡ ਨੰਬਰ 5 ਤੋਂ ਸਭ ਤੋ ਘੱਟ ਉਮਰ ਦੇ ਨੋਜਵਾਨ ਪੰਚ ਵੀ ਹਨ ਅਤੇ ਲਗਾਤਾਰ ਜਮੀਨੀ ਪੱਧਰ ਨਾਲ ਜੁੜ ਕੇ ਲੋਕਾਂ ਦੀਆਂ ਸਮੱਸਿਆਵਾ ਦਾ ਹੱਲ ਕਰਵਾਉਂਦੇ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਸ਼ਾਮਚੋਰਾਸੀ ਵਿਧਾਨ ਸਭਾ ਹਲਕੇ ਦੀ ਨੌਜਵਾਨ ਪੀੜੀ ਕਾਂਗਰਸ ਦੀਆਂ ਸਮਾਜਹਿਤ ਦੀਆਂ ਨੀਤੀਆਂ ਕਾਰਨ ਪਾਰਟੀ ਨਾਲ ਜੁੜ ਰਹੀ ਹੈ। ਨਵੀ ਜਿੰਮੇਵਾਰੀ ਮਿਲਣ ਤੇ ਉਨਾਂ ਨੇ ਸ਼ਾਮਚੋਰਾਸੀ ਤੋ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਪਵਨ ਕੁਮਾਰ ਆਦੀਆ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਚੀਂਕਾਰਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਸੋਰਵ ਆਦੀਆ, ਦਲਜੀਤ ਗਿਲਜੀਆਂ ਸੇਠੀ ਅਤੇ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ੀਪ ਅਤੇ ਪੰਜਾਬ ਯੂਥ ਕਾਂਗਰਸ ਦੀ ਸਮੁੱਚੀ ਲੀਡਰਸ਼ੀਪ ਦਾ ਜਿੰਨਾਂ ਨੇ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਸਕੱਤਰ ਬਣਾ ਕੇ ਇੰਨਾਂ ਮਾਣ ਬਖ਼ਸ਼ਿਆਂ। ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਮੈਂ ਆਪਣੀ ਨਵੀਂ ਮਿਲੀ ਜਿੰਮੇਵਾਰੀ ਨੂੰ ਵੀ ਪਹਿਲਾਂ ਦੀ ਤਰਾਂ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗਾਂ ਅਤੇ ਕਾਂਗਰਸ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਕਾਂਗਰਸ ਪਾਰਟੀ ਦਾ ਅਧਾਰ ਮਜ਼ਬੂਤ ਕਰਨ ਲਈ ਦਿਨ ਰਾਤ ਮੇਹਨਤ ਕਰਾਂਗਾ।

LEAVE A REPLY

Please enter your comment!
Please enter your name here