ਸ਼ਿਕਾਇਤਾਂ ਦੇ  ਨਿਪਾਟਾਰੇ ਲਈ ਨਗਰ ਨਿਗਮ ਦੇ ਸ਼ਿਕਾਇਤ ਸੈਲ ’ਤੇ ਸੰਪਰਕ ਕਰਨ ਸ਼ਹਿਰ ਵਾਸੀ: ਸਹਾਇਕ ਕਮਿਸ਼ਨਰ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼): ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਲੋਕਾਂ ਨੂੰ ਆਮ ਤੌਰ ’ਤੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਦਿੱਤੀਆਂ ਜਾਂਦੀਆਂ ਬੁਨਿਆਦੀ ਸਹੂਲਤਾਂ ਵਿਚ ਔਕੜ ਪੇਸ਼ ਆਉਂਦੀ ਹੈ ਜਿਨ੍ਹਾਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਆਮ ਲੋਕਾਂ ਵਲੋਂ ਆਪਣੀਆਂ ਸ਼ਿਕਾਇਤਾਂ ਜਿਵੇਂ ਕਿ ਪਾਣੀ ਨਾ ਆਉਣਾ, ਪਾਣੀ ਗੰਦਾ ਆਉਣਾ, ਸਟਰੀਟ ਲਾਈਟ ਨਾ ਜਗਣਾ, ਸੜ੍ਹਕ ਟੁੱਟੀ ਹੋਣਾ, ਸੀਵਰੇਜ ਬਲਾਕ ਹੋਣਾ, ਪਾਣੀ ਦੀ ਲੀਕੇਜ ਅਤੇ ਕੂੜੇ ਕਰਕਟ ਆਦਿ ਸਬੰਧੀ ਉੱਚ ਅਧਿਕਾਰੀਆਂ ਨੂੰ ਫੌਨ ’ਤੇ ਗੱਲਬਾਤ ਕਰਕੇ ਨੋਟ ਕਰਵਾਇਆ ਜਾਂਦਾ ਹੈ।

Advertisements

ਜਿਸ ਨਾਲ ਜਿੱਥੇ ਸ਼ਿਕਾਇਤਾਂ ਦਾ ਰਿਕਾਰਡ ਮੇਨਟੇਨ ਨਹੀਂ ਹੁੰਦਾ ਉੱਥੇ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਾ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪਹਿਲਾਂ ਹੀ ਨਗਰ ਨਿਗਮ ਵਲੋਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਨਗਰ ਨਿਗਮ ਵਿਖੇ ਸ਼ਿਕਾਇਤ ਸੈਲ ਸਥਾਪਿਤ ਕੀਤਾ ਹੋਇਆ ਹੈ ਜਿਸ ਦਾ ਲੈਂਡਲਾਈਨ ਨੰਬਰ 01882-220322 ਅਤੇ ਵਟਸਐਪ ਨੰਬਰ 94634-97791 ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਇਸ ਨੰਬਰ ’ਤੇ ਫੌਨ ਕਰਕੇ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਇਆ ਜਾ ਸਕੇ।

LEAVE A REPLY

Please enter your comment!
Please enter your name here