ਮਹਾ ਸ਼ਿਵਰਾਤਰੀ ’ਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਨਿਭਾ ਰਹੇ ਕਰਮਚਾਰੀਆਂ ਦਾ ਸਨਮਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮਹਾ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਸਮਾਜਿਕ ਜਾਗਰੂਕਤਾ ਵਾਸਤੇ ਕੰਮ ਕਰ ਰਹੀ ਸੰਸਥਾ ‘ਸਵੇਰਾ’ ਨੇ ਸਥਾਨਕ ਸ਼ਿਵਪੁਰੀ (ਸ਼ਮਸ਼ਾਨ ਘਾਟ) ਵਿੱਚ ਕਾਰਜਰਤ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਸਵੇਰਾ ਦੇ ਅਹੁਦੇਦਾਰਾਂ ਡਾ. ਅਵਨੀਸ਼ ਓਹਰੀ, ਡਾ. ਅਜੈ ਬੱਗਾ, ਹਰੀਸ਼ ਸੈਣੀ ਅਤੇ ਨਰੇਸ਼ ਆਨੰਦ ਨੇ ਸ਼ਿਵਪੁਰੀ ਵਿੱਚ ਸੰਸਕਾਰ ਆਦਿ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ ਫੁੱਲਾਂ ਦੇ ਹਾਰ ਪਹਿਨਾਕੇ ਸਨਮਾਨਿਤ ਕੀਤਾ।

Advertisements

ਇਸ ਮੌਕੇ ’ਤੇ ਡਾ. ਅਜੈ ਬੱਗਾ ਨੇ ਆਖਿਆ ਕਿ ਪਰਮਪਿਤਾ ਪਰਮਾਤਮਾ ਸ਼ਿਵ ਮਹਾਰਾਜ ਦੇ ਨਿਵਾਸ ਸਥਾਨ ਤੇ ਸਵੇਰ ਤੋਂ ਸ਼ਾਮ ਤੱਕ ਸੇਵਾ ਕਰ ਰਹੇ ਕਰਮਚਾਰੀ ਹੀ ਸ਼ਿਵ ਜੀ ਮਹਾਰਾਜ ਦੇ ਸਭ ਤੋਂ ਨੇੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੇਵਾਰਤ ਕਰਮਚਾਰੀਆਂ ਦੇ ਸੇਵਾ ਦੀ ਕੀਮਤ ਅਸੀਂ ਕਦੇ ਵੀ ਅਦਾ ਨਹੀਂ ਕਰ ਸਕਦੇ। ਡਾ. ਬੱਗਾ ਨੇ ਆਖਿਆ ਕਿ ਸਮਾਜਿਕ ਸੰਸਥਾ ਸਵੇਰਾ ਇਨ੍ਹਾਂ ਕਾਮਿਆਂ ਨੂੰ ਨਤਮਸਤਕ ਹੁੰਦੀ ਹੈ। ਸ਼ਮਸ਼ਾਨ ਘਾਟ ਦੀ ਦੇਖ ਰੇਖ ਵਿਖੇ ਸਾਰਾ ਦਿਨ ਲਗਾਉਣ ਵਾਲੇ ਅਨਿਲ ਸੇਠੀ ਨੇ ਮਿ੍ਰਤਕ ਦੇਹਾਂ ਦਾ ਸੰਸਕਾਰ ਕਰਨ ਵਾਲਿਆਂ ਨੂੰ ਸਵੇਰਾ ਵੱਲੋਂ ਸਨਮਾਨਿਤ ਕਰਨ ਲਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here