ਮੀਂਹ ਨਾਲ ਖਰਾਬ ਹੋਇਆ ਫਸਲਾਂ ਦਾ ਮੁਆਵਜਾ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਦੇਵੇ ਸਰਕਾਰ : ਨਿਰਮਲ ਨਾਹਰ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ : ਬੀਤੇ ਦਿਨੀਂ ਦੇਖਣ ਚ ਆਇਆ ਹੈ ਕਿ ਬੇਮੌਸਮੀ ਹੋਈ ਬਾਰਿਸ਼ ਕਾਰਨ ਕਣਕ ਪੂਰੀ ਤਰਾਂ ਡਿੱਗ ਗਈ ਹੈ ਜਿਸ ਕਾਰਨ ਜਿੱਥੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਉਥੇ ਖੇਤ ਮਜ਼ਦੂਰਾਂ ਦੀ ਮਜ਼ਦੂਰੀ ਵੀ ਮਰ ਗਈ ਜਿਸ ਕਾਰਨ ਖੇਤ ਮਜ਼ਦੂਰਾਂ ਅਤੇ ਮੰਡੀ ਮਜ਼ਦੂਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਉਕਤ ਸ਼ਬਦ ਬੀਜੇਪੀ ਐਸ ਸੀ ਮੋਰਚਾ ਦੇ ਉਪ ਪ੍ਰਧਾਨ ਨਿਰਮਲ ਨਾਹਰ ਨੇ ਕਹੇ ਅੱਜ ਕਪੂਰਥਲਾ ਵਿਖੇ ਚੋਣਵੇ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਨਾਹਰ ਨੇ ਕਿਹਾ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਨੂੰ ਬੇਮੌਸਮੀ ਬਾਰਿਸ਼ ਨੇ ਥੱਲੇ ਸੁੱਟ ਕੇ ਰੱਖ ਦਿਤਾਂ ਹੈ ।

Advertisements

ਜਿਸ ਨਾਲ ਝਾੜ ਘੱਟ ਨਿਕਲਣ ਦੀ ਸੰਭਾਵਨਾ ਬਣ ਗਈ ਹੈ ਤੇ ਕਿਤੇ ਕਿਤੇ ਫ਼ਸਲ ਹੀ ਤਬਾਹ ਹੋ ਗਈ ਹੈ ਜਿਸ ਨਾਲ ਕਿਸਾਨ ਵਰਗ ਦੇ ਨਾਲ ਨਾਲ ਖੇਤ ਮਜਦੂਰ,ਮੰਡੀ ਮਜਦੂਰ ਵੀ ਤਬਾਹ ਹੋ ਗਏ ਹਨ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾ ਕਿਸੇ ਭੇਦਭਾਵ ਦੇ ਅਤੇ ਰਾਜਨੀਤੀ ਤੋਂ ਉਪਰ ਉੱਠਕੇ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਅਤੇ ਮੰਡੀ ਮਜ਼ਦੂਰਾਂ ਦਾ ਹੱਥ ਫੜੇ ਤੇ ਇਹਨਾਂ ਨੂੰ ਬਣਦਾ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾਵੇ ਜਿਸ ਨਾਲ ਸਾਡਾ ਅੰਨਦਾਤਾ ਤੇ ਮਜਦੂਰ ਵਰਗ ਖੁਸ਼ਹਾਲੀ ਨਾਲ ਰੋਟੀ ਖਾਵੇ ।

LEAVE A REPLY

Please enter your comment!
Please enter your name here