ਗੁਰਦਾਸਪੁਰ ਵਿਖੇ 3 ਰੋਜ਼ਾ ਰਿਵੈਂਪਿੰਗ ਆਫ ਸਿਵਲ ਡੀਫੈਂਸ ਕੈਂਪ ਲਗਾਇਆ ਗਿਆ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਹੋਮ ਗਾਰਡ ਐਂਡ ਸਿਵਲ ਡਿਫੈਂਸ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਇਆ ਗਿਆ 3 ਰੋਜ਼ਾ ਰਿਵੈਂਪਿੰਗ ਆਫ ਸਿਵਲ ਡੀਫੈਂਸ ਕੈਂਪ ਅੱਜ ਸਮਾਪਤ ਹੋ ਗਿਆ ਹੈ। ਇਸ ਕੈਂਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਟ੍ਰੇਨਿੰਗ ਸਟਾਫ਼ ਅਤੇ ਗੈਸਟ ਫਕੈਲਟੀ ਵੱਲੋਂ ਹਾਜ਼ਰ ਵਲੰਟੀਅਰਜ਼ ਨੂੰ ਸਿਵਲ ਡੀਫੈਂਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਫਾਇਰ ਸੇਫ਼ਟੀ ਅਤੇ ਰੈਸਕਿਊ ਅਪਰੇਸ਼ਨ ਐਮਰਜੈਂਸੀ ਮੈਥਡ ਆਫ ਰੈਸਕਿਊ, ਫਸਟ ਏਡ, ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਤੋਂ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਬਾਰੇ ਵੀ ਦੱਸਿਆ ਗਿਆ। ਕੈਂਪ ਦੌਰਾਨ 200 ਵਲੰਟੀਅਰਜ਼ ਨੇ ਭਾਗ ਲਿਆ।

Advertisements

ਕੈਂਪ ਦੇ ਅਖੀਰਲੇ ਦਿਨ ਚਰਨਜੀਤ ਸਿੰਘ, ਡਵੀਜ਼ਨਲ ਕਮਾਂਡੈਂਟ, ਜਲੰਧਰ ਡਵੀਜ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਗਈ। ਉਨ੍ਹਾਂ ਨੇ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਫਸਟ ਏਡ, ਫਾਇਰ ਸੇਫ਼ਟੀ, ਵੱਖ-ਵੱਖ ਬਚਾਅ ਕਾਰਜਾਂ ਅਤੇ ਸਿਵਲ ਡਿਫੈਂਸ ਦੇ ਕੰਮਾਂ ਬਾਰੇ ਸਿਖਆਰਥੀਆਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ। ਉਨ੍ਹਾਂ ਨੇ ਚੱਲ ਰਹੀ ਟ੍ਰੇਨਿੰਗ ‘ਤੇ ਤਸੱਲੀ ਪ੍ਰਗਟ ਕੀਤੀ। ਇਸੇ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਕੱਤਰ ਰਾਜੀਵ ਸਿੰਘ ਨੇ ਫਸਟ ਏਡ ਬਾਰੇ ਮੁੱਢਲੀ ਜਾਣਕਾਰੀ ਦਿੱਤੀ।

ਇਸ ਮੌਕੇ ਟਰੇਨਿੰਗ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਮੌਕੇ ‘ਤੇ ਜ਼ਿਲ੍ਹਾ ਕਮਾਂਡਰ, ਸੁਖਰਾਜ ਸਿੰਘ, ਸਾਬਕਾ ਜ਼ਿਲ੍ਹਾ ਕਮਾਂਡਰ ਐੱਚ.ਐੱਸ. ਬਾਜਵਾ, ਡਾ. ਹਰਮੰਨਤ ਕੌਰ, ਪ੍ਰਿੰਸੀਪਲ ਸਰਕਾਰੀ ਕਾਲਜ ਗੁਰਿੰਦਰ ਸਿੰਘ ਕਲਸੀ, ਪੋਸਟ ਵਾਰਡ ਹਰਬਖਸ਼ ਸਿੰਘ, ਧਰਮਿੰਦਰ ਸ਼ਰਮਾਂ, ਹਰਪ੍ਰੀਤ ਸਿੰਘ ਬਟਾਲਾ, ਸਟੋਰ ਸੁਪਰਡੈਂਟ ਗੁਰਦਾਸਪੁਰ ਅਤੇ ਬਟਾਲਾ ਸਮੇਤ ਸਮੂਹ ਸਟਾਫ ਹਾਜ਼ਰ ਸੀ।  

LEAVE A REPLY

Please enter your comment!
Please enter your name here