ਭਾਜਪਾ ਜਿਲਾ ਪ੍ਰਧਾਨ ਰਣਜੀਤ ਖੋਜੇਵਾਲ ਦੇ ਗ੍ਰਹਿ ਵਿੱਖੇ ਮੀਟਿੰਗ ਹੋਈ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਮਹਾਂਮੰਤ੍ਰੀ ਸ਼੍ਰੀਨਿਵਾਸਲੂ ਜੀ ਵਲੋਂ ਜ਼ਿਲਾ ਕਪੂਰਥਲਾ ਦੀ ਇੱਕ ਅਹਿਮ ਬੈਠਕ ਸ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੇ ਗ੍ਰਹਿ ਵਿੱਖੇ ਹੋਈ ,ਜਿਸ ‘ਚ ਸੰਗਠਨ ਮੰਤਰੀ ਵਲੋਂ ਜ਼ਿਲੇ ਦੇ ਹਰ ਬੂਥ ਤੇ ਪਾਰਟੀ ਕਾਰਕਾਰਤਾ ਨੂੰ ਪਹੁੰਚ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ‘ਤੇ ਆਪਣੇ ਸੰਬੋਧਨ ‘ਚ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਜੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਮੰਡਲ ਤੇ ਬੂਥ ਕਮੇਟੀਆਂ ਤੇਜ਼ੀ ਨਾਲ ਬਣਾਈਆਂ ਜਾਣ ,ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਔਹਦੇਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੇ  ਸਿੱਖ ਕੌਮ ਲਈ ਕੀਤੇ ਕੰਮਾਂ ਬਾਰੇ ਸੂਬੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ,

Advertisements

ਇਸ ਮੀਟਿੰਗ ‘ਚ ਜ਼ਿਲਾ ਪ੍ਰਧਾਨ ਖੋਜੇਵਾਲ ਜੀ ਵਲੋਂ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਜੀ ਨੂੰ ਜੀ ਆਇਆਂ ਨੂੰ ਆਖਿਆ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਇਸ ਮੌਕੇ  ਸੀਨੀਅਰ ਆਗੂ ਉਮੇਸ਼ ਸ਼ਾਰਦਾ, ਬੀਜੇਪੀ ਐਸ ਸੀ ਮੋਰਚਾ ਦੇ ਸੁਬ੍ਹਾ ਉਪ ਪ੍ਰਧਾਨ ਨਿਰਮਲ ਨਾਹਰ, ਬੀਜੇਪੀ ਐਸ ਸੀ ਮੋਰਚਾ ਦੇ ਸੁਬ੍ਹਾ ਮੇਂਬਰ ਮਹਿੰਦਰ ਸਿੰਘ ਬਲੇਰ, ਜ਼ਿਲਾ ਮਹਮੰਤ੍ਰੀ ਯੱਗ ਦੱਤ ਐਰੀ, ਕਰਨਜੀਤ ਸਿੰਘ ਆਹਲੀ , ਅਮਨਦੀਪ ਸਿੰਘ ਗੋਰਾ ਗਿੱਲ,ਰਾਜੀਵ ਪਾਹਵਾ, ਸਾਹਿਲ ਚੋਪੜਾ,ਭਾਰਤੀ ਸ਼ਰਮਾ ਜ਼ਿਲਾ ਪ੍ਰਧਾਨ ਮਹਿਲਾ ਮੋਰਚਾ ਕਪੂਰਥਲਾ,ਵਿਵੇਕ ਸਿੰਘ ਬੈਂਸ ਜ਼ਿਲਾ ਪ੍ਰਧਾਨ ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ, ਰਾਜਿੰਦਰ ਸਿੰਘ ਧੰਜਲ ਮੰਡਲ ਪ੍ਰਧਾਨ 1 ਕਪੂਰਥਲਾ, ਕਪਿਲ ਧੀਰ ਮੰਡਲ ਪ੍ਰਧਾਨ 2, ਰੋਸ਼ਨ ਲਾਲ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਕਪੂਰਥਲਾ,ਸ਼ਾਮ ਸੁੰਦਰ ਅੱਗਰਵਾਲ, ਕਪੂਰ ਚੰਦ ਥਾਪਰ, ਡਾ ਰਣਬੀਰ ਕੌਸ਼ਲ, ਧਰਮਪਾਲ ਸ਼ਾਰਦਾ, ਹਿਰਕ ਜੋਸ਼ੀ, ਰਾਕੇਸ਼ ਨੀਟੂ, ਰਾਕੇਸ਼ ਪੁਰੀ, ਚਤਰ ਸਿੰਘ, ਸੱਤਪਾਲ ਲੋਹਰਿਆਂ, ਨਰੇਸ਼ ਮਹਾਜਨ, ਈਸ਼ਾ ਮਹਾਜਨ, ਰੀਮਪੀ ਸ਼ਰਮਾ, ਦਵਿੰਦਰ ਧੀਰ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਆਸ਼ੂ ਪੁਰੀ, ਐਡਵੋਕੇਟ ਪਿਯੂਸ਼ ਮਨਚੰਦਾ, ਰਜਤ ਨੰਦਾ, ਸੁਨੀਲ ਮਦਾਨ,ਓਮ ਪ੍ਰਕਾਸ਼ ਮਿਸ਼ਰਾ, ਅਸ਼ਵਨੀ ਭੋਲਾ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਮੇਜ ਸਿੰਘ, ਆਦਿ ਹਾਜਰ ਸਨ ।

LEAVE A REPLY

Please enter your comment!
Please enter your name here