ਆਈਸੀਆਈਸੀਆਈ ਅਕੈਡਮੀ ਫ਼ਾਰ ਸਕਿੱਲਜ਼ ਦੇ ਮੁਫ਼ਤ ਟ੍ਰੇਨਿੰਗ ਕੋਰਸ ਲਈ ਰਜਿਸਟ੍ਰੇਸ਼ਨ ਕੈਂਪ 25 ਅਪ੍ਰੈਲ ਨੂੰ

ਪਟਿਆਲਾ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿੱਲਜ਼ ਦੀ 72 ਦਿਨਾਂ ਦੀ ਮੁਫ਼ਤ ਟ੍ਰੇਨਿੰਗ ਲਈਰਜਿਸਟ੍ਰੇਸ਼ਨ ਕੈਂਪ ਮਿਤੀ 25 ਅਪ੍ਰੈਲ 2023 ਨੂੰ ਲਗਾਇਆ ਜਾ ਰਿਹਾ ਹੈ।

Advertisements

ਕੈਂਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰਾਂ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ. ਜਾਂ ਗਰੈਜੂਏਟ ਪਾਸ ਹਨ ਅਤੇ ਉਹਨਾਂ ਦੀ ਉਮਰ 18 ਤੋਂ 29 ਸਾਲ ਤੱਕ ਹੈ, ਉਹਇਸ ਮੁਫ਼ਤ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿੱਲਜ਼ ਵੱਲੋਂ ਉਮੀਦਵਾਰਾਂ ਨੂੰ ਆਟੋਮੋਬਾਇਲ, ਟਰੈਕਟਰ ਮਕੈਨਿਕ, ਇਲੈਕਟ੍ਰੀਕਲ, ਆਰ.ਏ.ਸੀ., ਸੇਲਿੰਗ ਸਕਿੱਲ, ਆਫ਼ਿਸ ਐਡਮਨਿਸਟ੍ਰੇਸ਼ਨ (ਕੁੜੀਆਂ ਲਈ), ਸੈਂਟਰਲ ਏਅਰ ਕੰਡੀਸ਼ਨਿੰਗ, ਪੀ.ਏ.ਈ.ਪੀ.ਐਮ. ਕਿਰਲੋਸਕਰ ਜਨਰੇਟਰ ਸੈੱਟ ਦੀ 72 ਦਿਨਾਂ ਦੀ ਮੁਫ਼ਤ ਟ੍ਰੇਨਿੰਗ ਕਰਵਾਈ ਜਾਵੇਗੀ। ਇਸ 72 ਦਿਨਾਂ ਦੀ ਮੁਫ਼ਤ ਟ੍ਰੇਨਿੰਗ ਦਾ ਕੋਰਸ ਪੂਰਾ ਹੋਣ ਉਪਰੰਤ ਟੈਕਨੀਕਲ ਕੋਰਸ ਕਰਨ ਵਾਲੇ ਉਮੀਦਵਾਰਾਂ ਨੂੰ ਮੁਫ਼ਤ ਟੂਲ ਕਿਟ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here