ਕਿਸਾਨ ਸੰਸਦ ਨੂੰ ਭੰਡਣ ਵਾਲੇ ਭਾਜਪਾਈ ਖ਼ੁਦ ਸਮਾਨੰਤਰ ਇਜਲਾਸ ਚਲਾਉਣ ਲੱਗੇ: ਰਾਜਵਿੰਦਰ ਕੌਰ ਰਾਜੂ

ਜਲੰਧਰ  (ਦ ਸਟੈਲਰ ਨਿਊਜ਼): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਅਸੰਬਲੀ ਦੇ ਚੱਲ ਰਹੇ ਵਿਸ਼ੇਸ਼ ਇਜਲਾਸ ਦੇ ਸਮਾਨਅੰਤਰ ਆਪਣਾ ਜਨਤਕ ਇਜਲਾਸ ਚਲਾਉਣ ਨੂੰ ਹਾਸੋਹੀਣਾ ਅਤੇ ਦੋਗਲੀ ਨੀਤੀ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਜੁਲਾਈ ਮਹੀਨੇ ਜੰਤਰ ਮੰਤਰ ਦਿੱਲੀ ਵਿਖੇ ਕਿਸਾਨਾਂ ਵੱਲੋਂ ਕਿਸਾਨ ਸੰਸਦ ਚਲਾਉਣ ਵੇਲੇ ਇਸੇ ਭਗਵਾਂ ਪਾਰਟੀ ਦੇ ਸਾਰੇ ਵੱਡੇ ਨੇਤਾ ਕਿਸਾਨਾਂ ਨੂੰ ਖਰੀਦੇ ਹੋਏ ਅਤੇ ਭਟਕੇ ਹੋਏ ਲੋਕ ਦੱਸ ਕੇ ਕਿਸਾਨ ਸੰਸਦ ਦੀ ਰੱਜ ਕੇ ਨਿੰਦਿਆ ਕਰਦੇ ਸਨ। ਇਸ ਸਬੰਧੀ ਇੱਥੇ ਜਾਰੀ ਇਕ ਬਿਆਨ ਵਿਚ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਦੋਗਲੇ ਕਿਰਦਾਰ ਵਾਲੀ ਇਸ ਭਗਵਾਂ ਪਾਰਟੀ ਦੇ ਨਿਰਲੱਜ ਆਗੂ ਤੇ ਨਵੇਂ ਸਜੇ ਭਾਜਪਾਈ ਅੱਜ ਕਿਹੜੇ ਮੂੰਹ ਨਾਲ ਜਨਤਾ ਦਾ ਇਜਲਾਸ ਚਲਾ ਕੇ ਰਹੇ ਹਨ ਜਦਕਿ ਇਸ ਪਾਰਟੀ ਦੇ ਕੇਂਦਰੀ ਨੇਤਾਵਾਂ ਤੇ ਪੰਜਾਬ ਦੇ ਪਿੱਛਲੱਗ ਆਗੂਆਂ ਨੇ ਹਮੇਸ਼ਾ ਪੰਜਾਬ ਦੀਆਂ ਅਤੇ ਕਿਸਾਨਾਂ ਦੀ ਮੰਗਾਂ ਨੂੰ ਅਣਗੌਲੇ ਕਰਕੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

Advertisements

 ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਕਿਸੇ ਵੀ ਤਰਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਖਰਚੇ ਕਰਨ ਦੇ ਹੱਕ ਵਿੱਚ ਨਹੀਂ ਜਦਕਿ ਪੰਜਾਬ ਵਿੱਚ ਪਿਛਲੇ ਦਿਨੀਂ ਭਾਰੀ ਬਾਰਸ਼ਾਂ ਤੇ ਹਨੇਰੀ ਕਾਰਨ ਝੋਨੇ ਦੀਆਂ ਪੱਕੀਆਂ ਫਸਲਾਂ ਤੇ ਖੜੇ  ਨਰਮੇ ਸਮੇਤ ਸਬਜ਼ੀਆਂ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਬਾਰੇ ਬਦਲਾਵ ਲਿਆਉਣ ਵਾਲੀ ਗੈਰ ਤਜਰਬੇਕਾਰ ਪਾਰਟੀ ਦੇ ਨੇਤਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਥਾਂ ਜਨਤਾ ਦਾ ਧਿਆਨ ਭਟਕਾਉਣ ਲਈ ਛੇ ਮਹੀਨੇ ਦੇ ਅੰਦਰ ਹੀ ਬਿਨਾਂ ਗੱਲ ਤੋਂ ਭਰੋਸਗੀ ਮਤਾ ਲਿਆਉਣ ਵਿੱਚ ਗਲਤਾਨ ਹਨ।

LEAVE A REPLY

Please enter your comment!
Please enter your name here