Sunday, October 18, 2026
Home Latest 4 ਦਿਨਾਂ ਤੋਂ ਲਾਪਤਾ ਚੱਲ ਰਹੇ ਪਤੀ-ਪਤਨੀ ਦੀ ਭਾਖੜਾ ਨਹਿਰ ਵਿੱਚੋਂ ਮਿਲੀ...

4 ਦਿਨਾਂ ਤੋਂ ਲਾਪਤਾ ਚੱਲ ਰਹੇ ਪਤੀ-ਪਤਨੀ ਦੀ ਭਾਖੜਾ ਨਹਿਰ ਵਿੱਚੋਂ ਮਿਲੀ ਲਾਸ਼

ਰਾਮਗੜ੍ਹ (ਦ ਸਟੈਲਰ ਨਿਊਜ਼)। ਰਾਮਗੜ੍ਹ ਸੰਧੂਆਂ ਵਿੱਚ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਏ ਪਤੀ-ਪਤਨੀ ਦੀਆਂ ਲਾਸ਼ਾਂ 4 ਦਿਨਾਂ ਬਾਅਦ ਭਾਖੜਾ ਨਹਿਰ ਵਿੱਚੋਂ ਮਿਲਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਲੱਭੂ ਰਾਮ ਉਮਰ 58 ਸਾਲਾ ਤੇ ਉਸਦੀ ਪਤਨੀ ਆਸ਼ਾ ਰਾਣੀ ਉਮਰ 55 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ 2 ਮਈ ਨੂੰ ਦੋਵੇਂ ਪਤੀ-ਪਤਨੀ ਘਰੋਂ ਮੋਟਰਸਾਈਕਲ ਲੈ ਕੇ ਕਿਸੇ ਕੰਮ ਲਈ ਗਏ ਸਨ, ਪਰ ਸ਼ਾਮ ਤੱਕ ਵਾਪਸ ਘਰ ਨਹੀ ਪਹੁੰਚੇ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਤੀ-ਪਤਨੀ ਨੇ ਸਮਾਣਾ ਵਿਖੇ ਨਹਿਰ ਦੇ ਕੰਢੇ ਮੋਟਰਸਾਈਕਲ ਖੜ੍ਹਾ ਕਰਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਈ ਦਿਨਾਂ ਤੋਂ ਦੋਵੇ ਪਤੀ-ਪਤਨੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਚੱਲ ਰਹੇ ਸਨ, ਜਿਸ ਕਾਰਨ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ

LEAVE A REPLY

Please enter your comment!
Please enter your name here