ਬਾਂਦਰਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਵੱਲੋਂ ਰੱਖੇ ਗਏ ਪਿੰਜਰੇ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਰੂਪਨਗਰ ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਂਦਰਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਵੱਲੋਂ ਪਿੰਜਰੇ ਰੱਖੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਟ ਇੰਚਾਰਜ ਪ੍ਰਭਜੋਤ ਕੌਰ ਵਣ ਗਾਰਡ ਅਤੇ ਬਲਾਕ ਅਫਸਰ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਬਾਂਦਰਾਂ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਸੋ ਦਾ ਐਕਟ ਅਨੁਸਾਰ ਸੁਰੱਖਿਤ ਜਾਨਵਰਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

Advertisements

ਜਿਵੇਂ ਕਿ ਸ਼ਹਿਰ ਵਿੱਚ ਬਾਂਦਰਾਂ ਦੇ ਆਮ ਨਾਗਰਿਕ ਉਤੇ ਹਮਲਾ ਕਰਨ ਸਬੰਧੀ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਜਿਸ ਤੇ ਵਣ ਮੰਡਲ ਅਫਸਰ (ਜੰਗਲੀ ਜੀਵ) ਰੂਪਨਗਰ ਕੁਲਰਾਜ ਸਿੰਘ ਪੀ.ਐਫ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਹਿਤ ਨੂੰ ਮੁੱਖ ਰੱਖਦੇ ਹੋਏ ਬਾਂਦਰਾਂ ਨੂੰ ਫੜਨ ਲਈ ਵੱਖ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਤੇ ਪਿੰਜਰੇ ਲਗਾਏ ਗਏ ਹਨ ।ਇਸ ਤੋਂ ਇਲਾਵਾ ਉਹਨਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਾਂਦਰਾਂ ਨੂੰ ਖਾਣ ਪੀਣ ਦਾ ਕੋਈ ਵੀ ਸਮਾਨ ਨਾ ਪਾਵੇ ਕਿਉਂਕਿ ਇਸ ਤਰ੍ਹਾਂ ਨਾਲ ਬਾਂਦਰਾਂ ਦੀ ਰਿਹਾਇਸ਼ੀ ਖੇਤਰਾਂ ਵਿੱਚ ਭੋਜਨ ਦੀ ਉਪਲੱਬਧਤਾ ਕਾਰਨ ਆਮਦ ਵੱਧ ਜਾਂਦੀ ਹੈ ਜਿਸ ਨਾਲ ਆਮ ਨਾਗਰਿਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

LEAVE A REPLY

Please enter your comment!
Please enter your name here