Tuesday, November 3, 2026
Home Latest ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਜਲੰਧਰ ਲੋਕ ਸਭਾ...

ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਜਲੰਧਰ ਲੋਕ ਸਭਾ ਸੀਟ ਤੋਂ ਹੋਣਗੇ ਉਮੀਦਵਾਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਸਤੀਸ਼ ਨਾਹਰ ਦੀ ਰਹਿਨੁਮਾਈ ਚ ਮੰਗਲਵਾਰ ਨੂੰ ਨਰੋਤਮ ਵਿਹਾਰ ਕਪੂਰਥਲਾ ਵਿਖੇ ਹੋਈ ਮੀਟਿੰਗ ਚ ਪਾਰਟੀ ਦੀ ਕੌਰ ਕਮੇਟੀ ਨੇ ਫੈਸਲਾ ਲਿਆ ਕਿ ਪੰਜਾਬ ਚ ਹੋਣ ਵਾਲੀਆ ਲੋਕਸਭਾ ਚੋਣਾਂ ਚ ਕਿਸੇ ਵੀ ਪਾਰਟੀ ਨੇ ਵਾਲਮੀਕਿ ਭਾਈਚਾਰੇ ਦੇ ਉਮੀਦਵਾਰ ਨੂੰ ਆਪਣਾ ਉਮੀਦਵਾਰ ਨਹੀਂ ਬਣਾਇਆ।

Advertisements

ਜਿਸ ਕਰਕੇ ਜਲੰਧਰ ਲੋਕ ਸਭਾ ਸੀਟ ਤੋਂ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੂੰ ਲੜਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸਤੀਸ਼ ਨਾਹਰ ਨੇ ਪਾਰਟੀ ਦੀ ਕੌਰ ਕਮੇਟੀ ਦਾ ਹੁਕਮ ਮਨਦਿਆਂ ਐਲਾਨ ਕੀਤਾ ਕਿ ਜਲੰਧਰ ਲੋਕ ਸਭਾ ਸੀਟ ਤੋਂ ਉਹ ਚੋਣ ਲੜਨਗੇ ਅਤੇ 13 ਮਈ ਨੂੰ ਜਲੰਧਰ ਵਿਖੇ ਆਪਣੇ ਕਾਗਜ ਦਾਖਿਲ ਕਰਨਗੇ। ਇਸ ਮੌਕੇ ਪਾਰਟੀ ਵਰਕਰਾਂ ਅਤੇ ਲੀਡਰਾਂ ਨੇ ਲੱਡੂ ਵੰਡਕੇ ਅਤੇ ਸਤੀਸ਼ ਨਾਹਰ ਦੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾਕੇ ਖੁਸ਼ੀ ਜਾਹਿਰ ਕੀਤੀ।

LEAVE A REPLY

Please enter your comment!
Please enter your name here