ਆਪ ਆਗੂਆਂ ਨੇ ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਵਜੋਂ ਮਨਾਈ ਅੰਬੇਡਕਰ ਜਯੰਤੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਆਮ ਆਦਮੀ ਪਾਰਟੀ ਵੱਲੋਂ ਕਪੂਰਥਲਾ ਸਮੇਤ ਦੇਸ਼ ਭਰ ਵਿੱਚ ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਵਿਰਾਸਤੀ ਸ਼ਹਿਰ ਦੇ ਮਾਲ ਰੋਡ ਨੇੜੇ ਡਾਕਖਾਨਾ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਤੇ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਇਸ ਦੌਰਾਨ ਸਾਰੇ ਨੇਤਾਵਾਂ ਨੇ ਸੰਵਿਧਾਨ ਨੂੰ ਬਚਾਉਣ ਸੰਕਲਪ ਲਿਆ। ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਅਹਿਦ ਲਿਆ। ਇਸ ਮੌਕੇ ਤੇ ਆਪ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਲੋਕ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਬਾ ਸਾਹਿਬ ਨੇ ਗਰੀਬਾਂ ਨੂੰ ਜਿਉਣ ਦਾ ਅਧਿਕਾਰ ਦਿੱਤਾ।ਅੱਜ ਲੜਾਈ ਦੋ ਤਰ੍ਹਾਂ ਦੇ ਲੋਕਾਂ ਵਿਚਕਾਰ ਹੈ, ਇੱਕ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਦੂਜੇ ਉਹ ਜੋ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਨ।

Advertisements

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਚੀਮਾ, ਸਾਬਕਾ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ, ਸੀਨੀਅਰ ਆਗੂ ਪਲਵਿੰਦਰ ਸਿੰਘ ਢੋਟ, ਸ਼ਾਇਰ ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਜੇਲ ਤੋਂ ਭੇਜੇ ਆਪਣੇ ਸੰਦੇਸ਼ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਮੈਂ ਮੋਦੀ ਜੀ ਦੇ ਹਰ ਜ਼ੁਲਮ ਨੂੰ ਬਰਦਾਸ਼ਤ ਕਰਾਂਗਾ, ਇਸ ਲਈ ਹੁਣ ਉਹ ਸਮਾਂ ਆ ਗਿਆ ਹੈ ਜਦੋ ਦੇਸ਼ ਭਰ ਦੇ ਲੋਕ ਇਕਜੁੱਟ ਹੋ ਕੇ ਸੰਵਿਧਾਨਕ ਕਦਰਾਂ-ਕੀਮਤਾਂ ਤੇ ਹਮਲਾ ਕਰਨ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ। ਆਪ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਖੁਲੇਆਮ ਕਿਹਾ ਕਿ ਡਾ.ਬੀਆਰ ਅੰਬੇਡਕਰ ਦੇ ਲਿਖੇ ਸੰਵਿਧਾਨ ਨੂੰ ਬਦਲਣ ਦੀ ਲੋੜ ਹੈ। ਪਰ ਜਦੋਂ ਤੱਕ ਆਪ ਦੇ ਵਰਕਰ ਹਨ ਉਦੋਂ ਤੱਕ ਭਾਜਪਾ ਅਤੇ ਆਰਐਸਐਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਆਪ ਵਰਕਰ ਸੰਵਿਧਾਨ ਨੂੰ ਬਚਾਉਣ ਲਈ ਆਖਰੀ ਸਾਹ ਤੱਕ ਲੜਣਗੇ। ਅਸੀਂ ਇਹ ਵਾਅਦਾ ਕੀਤਾ ਹੈ ਅਤੇ ਇਸ ਨੂੰ ਪੂਰਾ ਕਰਾਂਗੇ।

ਇਸ ਮੌਕੇ ਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ ਕਸ਼ਮੀਰ ਸਿੰਘ ਮੱਲੀ, ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਤਵਿੰਦਰ ਰਾਮ, ਚੇਅਰਮੈਨ ਮਾਰਕੀਟ ਕਮੇਟੀ ਮੁਹੰਮਦ ਰਫੀ, ਚੇਅਰਮੈਨ ਮਾਰਕੀਟ ਕਮੇਟੀ ਕੁਲਦੀਪ ਪਾਠਕ, ਹਰਨੂਰ ਸਿੰਘ ਮਾਨ ਫਗਵਾੜਾ, ਸਰਪੰਚ ਮੋਹਨ ਸਿੰਘ ਡਾਲਾ ਜਸਪ੍ਰੀਤ ਸਿੰਘ ਗੁਰਾਇਆ ਉਪਕਾਰ ਸਿੰਘ ਬਾਵਾ ਕੰਵਰਜੀਤ ਸਿੰਘ, ਪ੍ਰਦੀਪ ਥਿੰਦ ਜਿਲਾ ਪ੍ਰਧਾਨ ਬੀਸੀ ਵਿੰਗ, ਜਿਲਾ ਈਵੈਂਟ ਇੰਚਾਰਜ ਗੌਰਵ ਕੰਡਾ, ਰਸਪਾਲ ਸ਼ਰਮਾ, ਬੂਟਾ ਸਿੰਘ, ਤਜਿੰਦਰ ਸਿੰਘ ਰੈਂਪੀ, ਅਵਤਾਰ ਸਿੰਘ ਥਿੰਦ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਗੁਰਬਿੰਦਰ ਸਿੰਘ ਸਾਹੀ, ਫੱਗਾ ਸਿੰਘ, ਸਰਬਜੀਤ ਸਿੰਘ ਲੁਬਾਣਾ, ਗੁਰਮੇਲ ਸਿੰਘ, ਭਗਵਾਨ ਦਾਸ ਲਾਲਕਾ, ਰਾਜੀਵ ਕੁਮਾਰ, ਗੁਰਭੇਜ ਸਿੰਘ ਔਲਖ, ਜਗਜੀਵਨ ਸਿੰਘ ਭਿੰਡਰ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ, ਉਰਮਲਾ ਦੇਵੀ, ਕਮਲ ਪੱਡਾ, ਕੁਲਵਿੰਦਰ ਕੌਰ ਮੈਰੀਪੁਰ, ਰਜਿੰਦਰ ਕੌਰ ਰਾਜ, ਸਤਿੰਦਰ ਕੌਰ, ਮਨਦੀਪ ਕੌਰ, ਪਵਨਦੀਪ ਕੌਰ, ਨਵਜੀਤ ਕੌਰ, ਗੁਰਦੀਪ ਕੌਰ, ਰਕੇਸ਼ ਕੁਮਾਰ, ਮਨਿੰਦਰ ਸਿੰਘ ਬਲਵਿੰਦਰ ਸਿੰਘ, ਰਣਜੀਤ ਸਿੰਘ ਆਰੀਆਵਾਲ  ਬਲਵੰਤ ਸਿੰਘ, ਬਲਾਕ ਪ੍ਰਧਾਨ ਪਿਆਰਾ ਸਿੰਘ ਰਾਮ ਦੁਲਾਰ, ਲਖਬੀਰ ਸਿੰਘ ਢਭਈ, ਜੈਲ ਸਿੰਘ ਔਜਲਾ, ਨਰਿੰਦਰ ਕੁਮਾਰ, ਸਰਵਣ ਸਿੰਘ, ਲੈਂਬਰ ਸਿੰਘ ਨੱਥੂ ਚਾਹਲ, ਧੰਮਾ ਸਿੰਘ, ਜਸਵਿੰਦਰ ਸਿੰਘ  ਓੰਕਾਰ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ  ਅਮਰਜੀਤ ਸਿੰਘ, ਸਰਬਜੀਤ ਸਿੰਘ ਥਿਗਲੀ  ਰੇਸ਼ਮ ਸਿੰਘ, ਰਵੀ ਪ੍ਰਕਾਸ਼ ਸ਼ਰਮਾ ਮੈਂਬਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਐਡਵੋਕੇਟ ਮਨਦੀਪ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਪਰਮਜੀਤ ਸਿੰਘ, ਸਤਿੰਦਰ ਸਿੰਘ ਕਾਲਵਾਂ ਮੋਹਨ ਸਿੰਘ, ਕਿਰਪਾਲ ਸਿੰਘ, ਸਰਬਜੀਤ ਸਿੰਘ ਥਿਗਲੀ, ਜਸਵੰਤ ਕੌਰ, ਸੁਨੀਤਾ, ਕਰਨ ਦੀਕਸ਼ਿਤ  ਸੋਦੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ ਸ਼ੇਖਰ ਕੁਮਾਰ, ਹਰਜਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਵਿਰਕ, ਨਿਰਮਲ ਸਿੰਘ ਫਗਵਾੜਾ, ਸੰਦੀਪ ਸਿੰਘ ਸਿੱਧਵਾਂ ਦੋਨਾਂ, ਰਕੇਸ਼ ਕੁਮਾਰ, ਹਰਿੰਦਰ ਸਿੰਘ ਗੋਬਿੰਦ ਕੁਮਾਰ, ਵਿਕਾਸ ਮੋਮੀ, ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਕਾਸ਼ਦੀਪ ਸਿੰਘ  ਜੀਤ ਦਾਸ, ਪਰਮਜੀਤ ਸਿੰਘ, ਦਲਜੀਤ ਸਿੰਘ  ਸੁਖਵਿੰਦਰ ਸਿੰਘ ਨੱਥੂਚਾਲ, ਪੂਨਮਰਾਣੀ, ਪਰਮਜੀਤ ਕੌਰ, ਗੁਰਮੁਖ ਸਿੰਘ ਗੋਮਾ, ਸ਼ਮਸ਼ੇਰ ਸਿੰਘ ਭੀਲਾ ਅਵਤਾਰ ਸਿੰਘ ਥਿੰਦ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਦਲਬੀਰ ਰਾਣਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here