ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਆਨਲਾਈਨ ਕੋਚਿੰਗ: ਡਿਪਟੀ ਡਾਇਰੈਕਟਰ

ਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ‘ ਮਿਸ਼ਨ ਤਹਿਤ ਪੰਜਾਬੀ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰਨ ਵਾਸਤੇ ਸਤੰਬਰ, 2021 ਤੋਂ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ ਨੇ ਦੱਸਿਆ ਕਿ ਸਰਕਾਰੀ ਖੇਤਰ ਵਿੱਚ ਰਾਜ/ਕੇਂਦਰ ਨਾਲ ਸਬੰਧਤ ਨੌਕਰੀਆਂ ਜਿਵੇਂ ਐਸ.ਐਸ.ਸੀ./ਬੈਂਕ ਪੀ.ਓ./ਕਲੈਰੀਕਲ/ਆਰ.ਆਰ.ਬੀ./ਸੀ.ਈ.ਟੀ./ ਪੀ.ਪੀ.ਐਸ.ਸੀ./ਪੀ.ਐਸ.ਐਸ.ਐਸ.ਬੀ. ਅਤੇ ਹੋਰ ਵਿਭਾਗੀ ਪ੍ਰੀਖਿਆਵਾਂ ਦੀ ਤਿਆਰੀ ਹਿੱਤ ਇਸ ਮਹੀਨੇ ਤੋਂ ਮੁਫ਼ਤ ਆਨਲਾਈਨ ਕੋਚਿੰਗ ਦੀ ਸ਼ੁਰੂਆਤ ਹੋ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਦਸਵੀਂ/ਬਾਰਵੀਂ/ਗ੍ਰੈਜੂਏਸ਼ਨ ਵਿੱਦਿਅਕ ਯੋਗਤਾ ਰੱਖਣ ਵਾਲੇ ਮੇਲ ਤੇ ਫੀਮੇਲ ਉਮੀਦਵਾਰ ਇਹ ਕੋਚਿੰਗ ਪ੍ਰਾਪਤ ਕਰਨ ਲਈ ਯੋਗ ਹੋਣਗੇ ਅਤੇ ਕੋਚਿੰਗ ਲਈ ਆਪਣੇ-ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਘੱਟੋ-ਘੱਟ 4 ਮਹੀਨੇ ਦੀ ਬੈਚ ਵਾਈਸ ਕੋਚਿੰਗ ਹੋਵੇਗੀ। ਮਹੀਨਾ ਸਤੰਬਰ, 2021 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੀ ਕੋਚਿੰਗ ਵਿੱਚ ਪੁਲਿਸ ਕਾਂਸਟੇਬਲ ਅਤੇ ਕਲੈਰੀਕਲ ਪੋਸਟਾਂ ਬਾਬਤ ਕੋਚਿੰਗ ਦਿੱਤੀ ਜਾਵੇਗੀ, ਜਿਸ ਵਿੱਚ ਪੁਲਿਸ ਕਾਂਸਟੇਬਲ ਦੀ ਕੋਚਿੰਗ ਲਈ ਵਿੱਦਿਅਕ ਯੋਗਤਾ ਬਾਰਵੀਂ ਅਤੇ ਕਲੈਰੀਕਲ ਪੋਸਟ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਹੋਵੇਗੀ। ਰਾਏ ਨੇ ਦੱਸਿਆ ਕਿ ਕੋਚਿੰਗ ਲੈਣ ਦੇ ਚਾਹਵਾਨ ਬਿਨੈਕਾਰ https://www.eduzphere.com/freegovtexams ਲਿੰਕ ‘ਤੇ ਆਪਣੇ-ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਡਿਪਟੀ ਡਾਇਰੈਕਟਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕੋਚਿੰਗ ਲਈ ਆਪਣੇ-ਆਪ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਸਰਕਾਰੀ ਖੇਤਰ ਵਿੱਚ ਨੌਕਰੀ ਹਾਸਲ ਕਰਨ ਦਾ ਉਨ੍ਹਾਂ ਦਾ ਸੁਪਨਾ ਸੱਚ ਹੋ ਸਕੇ ਅਤੇ ਕਿਹਾ ਕਿ  ਵਧੇਰੇ ਜਾਣਕਾਰੀ ਲਈ ਬਿਨੈਕਾਰ ਮੋਬਾਇਲ ਨੰ. 8968321674 ‘ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here