ਜਸਵੀਰ ਸਿੰਘ ਅਹਿਰਾਣਾ ਖੁਰਦ ਸਰਬਸੰਮਤੀ ਨਾਲ ਦੀ ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਚੁਣੇ ਗਏ

The Stellar News Logo

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਦੀ ਹੁਸਿ਼ਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ:, ਹੁਸਿ਼ਆਰਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮਿਤੀ ਨੂੰ ਬੈਂਕ ਦੇ ਮੁੱਖ ਦਫਤਰ ਵਿਖੇ ਵਿਕਰਮ ਸ਼ਰਮਾ, ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜਸਵੀਰ ਸਿੰਘ, ਡਾਇਰੈਕਟਰ ਨੂੰ ਬੈਂਕ ਦਾ ਵਾਈਸ ਚੇਅਰਮੈਨ ਚੁਣਿਆ ਗਿਆ ।

Advertisements

ਇਸ ਮੌਕੇ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ, ਅਮਰਜੀਤ ਸਿੰਘ ਪੁਰਖੋਵਾਲ ਡਾਇਰੈਕਟਰ, ਜਗੀਰ ਸਿੰਘ ਡਾਇਰੈਕਟਰ, ਰਨਵੀਰ ਸਿੰਘ ਡਾਇਰੈਕਟਰ, ਲਖਨਬੀਰ ਸਿੰਘ ਡਾਇਰੈਕਟਰ, ਦਵਿੰਦਰ ਕੁਮਾਰ ਡਾਇਰੈਕਟਰ, ਗੁਰਮੀਤ ਸਿੰਘ ਡਾਇਰੈਕਟਰ, ਦਵਿੰਦਰ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਹੁਸਿ਼ਆਰਪੁਰ, ਸ੍ਰੀਮਤੀ ਗੁਰਬਖਸ਼ ਕੌਰ ਮੈਨੇਜਿੰਗ ਡਾਇਰੈਕਟਰ, ਰਾਜੀਵ ਸ਼ਰਮਾ ਜਿ਼ਲ੍ਹਾ ਮੈਨੇਜਰ, ਸ੍ਰੀ ਮਲਕੀਮ ਰਾਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸਿ਼ਆਰਪੁਰ ਵੀ ਹਾਜ਼ਰ ਸਨ । ਜਸਵੀਰ ਸਿੰਘ ਵੱਲੋਂ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਉਸ ਨੂੰ ਵਾਈਸ ਚੇਅਰਮੈਨ ਦੀ ਜਿ਼ੰਮੇਵਾਰੀ ਸੌਂਪੀ ਗਈ ਹੈ, ਉਹ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੇ ਸਾਰੇ ਮੈਂਬਰਾਂ ਅਤੇ ਬੈਂਕ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਬੈਂਕ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਗੇ । ਇਸ ਮੌਕੇ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਵੱਲੋਂ ਨਵ ਨਿਯੁਕਤ ਵਾਈਸ ਚੇਅਰਮੈਨ ਨੂੰ ਵਧਾਈ ਦਿੱਤੀ ਗਈ ।

LEAVE A REPLY

Please enter your comment!
Please enter your name here