ਪੰਜਾਬ ਹੈਲਥ ਸਿਸਟਮ ਕਰਪੋਰੇਸਨ ਮੋਹਾਲੀ ਨੇ ਬਲਬੀਰ ਸਿੱਧੂ ਨਾਲ ਕੀਤੀ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਡਰੱਗ ਡੀ ਅਡੀਕਸ਼ਨ ਅਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪੰਜਾਬ ਰਾਜ ਦੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਜੀ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਮੋਹਾਲੀ ਫੇਸ ਵਿਖੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਨੇਸ਼ਨਲ ਹੈਲਥ ਮਿਸਨ, ਡਿਪਟੀ ਡਾਇਰੈਕਟਰ ਮੈਂਟਲ ਹੈਲਥ, ਸਟੇਟ ਪ੍ਰੋਗਰਾਮ ਆਫਿਸਰ ਮੈਂਟਲ ਹੈਲਥ ਅਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ, ਜਰਨਲ ਸਕੱਤਰ ਪ੍ਰਸਾਂਤ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਮਰਾੜ ਕਾਰਜਕਾਰੀ ਕਮੇਟੀ ਦੇ ਨੁਮਾਇੰਦਆਂ, ਜਿਲਾ ਪ੍ਰਧਾਨਾਂ, ਜੋਨਲ ਸਕੱਤਰਾਂਅ ਤੇ ਵੱਖ-ਵੱਖ ਜਿਲਿਆਂ ਤੋਂ ਜਿਲਾ ਪ੍ਰਧਾਨਾਂ  ਦੀ ਹਾਜਰੀ ਵਿੱਚ ਹੋਈ।

Advertisements

ਇਸ ਮੌਕੇ ਡਾਕਟਰ ਸੁਖਵਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੁਰੂ ਕੀਤੇ ਪ੍ਰੋਜੈਕਟਾ ਦਾ ਅਤੇ ਓਹਨਾ ਦੁਆਰਾ ਮੁਲਾਜਮਾਂ ਦੀ ਕੀਤੀ ਭਰਤੀ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਯੂਨੀਅਨ ਦੇ ਏਜੰਡੇ ਮੁਤਾਬਿਕ ਸਿਹਤ ਮੰਤਰੀ ਜੀ ਨੇ ਕੁੱਝ ਕੁ ਮੰਗਾਂ ਤੇ ਸਹਿਮਤੀ ਪ੍ਰਗਟਾਈ ਅਤੇ ਜਲਦ ਹੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ, ਮੀਡੀਆ ਅਡਵਾਈਜਰ ਚਰਨਜੀਤ ਮਾਲਰਾ ਨੇ ਪ੍ਰੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕਈ ਸਾਲਾਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੰਤਰੀ ਸਾਹਿਬ ਨੇ ਸਿਰਫ ਪੂਰੇ ਪੰਜਾਬ ਤੋਂ ਮੁਲਾਜਮਾਂ ਦਾ ਡਾਟਾ ਮੰਗਵਾਉਣ ਲਈ ਸਿਵਲ ਸਰਜਨ ਸਾਹਿਬਾਨ ਨੂੰ ਹੁਕਮ ਜਾਰੀ ਕੀਤੇ ਹਨ, ਅਤੇ ਓਹਨਾ ਨੇ ਇਸ ਮੰਗ ਨੂੰ ਕੈਬਿਨੇਟ ਵਿੱਚ ਵਿਚਾਰਨ ਦੀ ਗੱਲ ਕਹੀ, ਨਸਾ ਮੁਕਤੀ ਅਤੇ ਕਲੀਨਿਕ ਵਿਚ ਮੁਲਾਜਮਾਂ ਦੀ ਸੁਰੱਖਿਆ ਦੇ ਮੁੱਦੇ ਤੇ ਪੰਜਾਬ ਪੁਲਿਸ ਦੀ ਇਹਨਾਂ ਕੇਂਦਰਾਂ ਵਿੱਚ ਤੈਨਿਤੀ ਦੀ ਗੱਲ ਕਹੀ, ਮੁਲਜਮਾ ਨੂੰ ਆਊਸ਼ ਮਾਨ ਭਾਰਤ ਬੀਮਾ ਯੋਜਨਾ ਤਹਿਤ ਲਿਆਉਣ ਦਾ ਫੈਸਲਾ ਲਿਆ, 5 ਸਾਲਾਂ ਦੀ ਸੇਵਾ ਨਿਭਾ ਰਹੇ ਮੁਲਾਜਮਾਂ ਨੂੰ 15% ਦੇਣ ਦਾ ਭਰੋਸਾ ਦਿੱਤਾ।

ਕੰਟਰੈਕਟ ਅਤੇ ਆਉਟਸੋਰਸਿੰਗ ਤਹਿਤ ਮੁਲਾਜਮਾਂ ਦੇ ਕੰਮ ਕਾਜ ਦੀ ਇਕ ਸਾਰਤਾ ਕਰਨ ਦੀ ਗੱਲ ਕਹੀ ਅਤੇ ਜਲਦ ਹੀ ਡਿਪਟੀ ਕਮਿਸਨਰ ਸਾਹਿਬਾਨ ਨੂੰ ਹਦਾਇਤ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ। ਅਤੇ ਮੁਲਾਜਮਾਂ ਨੂੰ ਹਰ ਪੱਖੋਂ ਬੁਨਿਆਦੀ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਮੀਤ ਪ੍ਰਧਾਨ ਵਿਸਾਲ ਜੋਨ ਨੇ ਕਿਹਾ ਕਿ ਜੇਕਰ ਸਰਕਾਰ ਇਹ ਮੰਗਾਂ ਨੂੰ ਲਈ ਕੇ ਗੰਭੀਰ ਹੈ ਤਾਂ ਜਲਦ ਹੀ ਕੋਈ ਸਰਕਾਰੀ ਪੱਤਰ ਜਾਰੀ ਕਰੇ ਨਹੀਂ ਤਾਂ ਯੂਨੀਅਨ ਵੱਲੋਂ ਮੀਟਿੰਗ ਕਰ ਅਗਲੀ ਰਣਨੀਤੀ ਤਿਆਰ ਕਰਕੇ ਕੋਈ ਅਹਿਮ ਫੈਸਲਾ ਲਿਆ ਜਾਵੇਗਾ ਅਤੇ ਮੁਲਾਜਮ ਸੜਕ ਤੇ ਉੱਤਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here