ਸੁਸਾਇਟੀ ਨੇ ਅਰੋੜਾ ਵਲੋਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਲਈ ਕੀਤੇ ਭਲਾਈ ਦੇ ਕੰਮਾਂ ਲਈ ਕੀਤਾ ਧੰਨਵਾਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਪ੍ਰੀਤ ਨਗਰ ਵਿਖੇ ਝੁੱਗੀਆਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ  ਤਕਰੀਬਨ 50 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ  ਸ਼ਿਕਲੀਕਰ ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ  ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਥੋਂ  ਦੇ  ਲੋਕਾਂ ਕੋਲ ਪੈਖਾਨੇਆਂ ਦੀ ਸਹੂਲਤ ਨਾ ਹੋਣ ਕਾਰਨ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਪਿਛਲੇ ਦਿਨੀਂ ਸੁੰਦਰ ਸ਼ਾਮ ਅਰੋੜਾ ਵਲੋਂ ਇਲਾਕੇ ਵਿੱਚ ਆ ਕੇ ਤਕਰੀਬਨ 140 ਤੋਂ ਪਰਿਵਾਰਾਂ ਪੈਖਾਨੇਆਂ ਦੀ ਸਹੂਲਤ ਦੇਣ ਦਾ ਐਲਾਨ ਕੀਤਾ । ਸ਼੍ਰੀ ਅਰੋੜਾ ਵਲੋਂ ਵਿਸ਼ੇਸ਼ ਤੌਰ ਉਤੇ ਝੁੱਗੀਆਂ ਵਿੱਚ  ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਲੋਕਾਂ ਦੀ  ਭਲਾਈ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕਰੇਗੀ।

Advertisements

ਸ਼ਿਕਲੀਕਰ ਵੈਲਫੇਅਰ ਸੁਸਾਇਟੀ  ਅਜੋਵਾਲ  ਵੱਲੋਂ  ਪੰਚ ਮਹਿੰਦਰ ਸਿੰਘ, ਪੰਚ ਜੁਗਿੰਦਰ ਸਿੰਘ, ਪੰਚ ਗਿਆਨ ਸਿੰਘ ਅਤੇ ਪ੍ਰਧਾਨ ਸਿੰਘ ਵਲੋਂ ਸੁੰਦਰ ਸ਼ਾਮ ਅਰੋੜਾ ਵਲੋਂ ਝੁੱਗੀਆਂ ਵਿੱਚ ਰਹਿ ਲੋਕਾਂ  ਲਈ ਕੀਤੇ ਭਲਾਈ ਦੇ ਕੰਮਾਂ ਲਈ ਧੰਨਵਾਦ ਕੀਤਾ। ਇਹ ਵੀ ਵਰਨਣਯੋਗ ਹੈ ਕਿ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ ਕੇ  ਵਲੋਂ ਇਥੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਵਿਚ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ।

ਪ੍ਰੋ.  ਬਹਾਦਰ ਸਿੰਘ ਸੁਨੇਤ  ਜੋ ਇਸ ਟਰੱਸਟ ਦੇ ਪਰਮੁੱਖ ਮੈਂਬਰ ਹਨ ਅਤੇ ਹੋਰਨਾਂ ਸਮਾਜ ਸੇਵੀਆਂ  ਦੇ ਸਹਿਯੋਗ ਨਾਲ ਇਥੋਂ ਦੇ ਕਈ ਬਚਿਆਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਕੇ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਦਾਖਲਾ ਕਰਵਾਇਆ ਗਿਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ਿਕਲੀਕਰ ਭਾਈਚਾਰੇ ਦੇ ਲੋਕ ਬਹੁਤ ਹੀ ਤਕਨੀਕੀ ਮਾਹਰ  ਹਨ ਅਤੇ  ਪਿਛਲੇ ਸਮੇਂਆਂ ਦੌਰਾਨ ਗੁਰੂ ਸਾਹਿਬਾਨ ਦੇ  ਸਮੇਂ  ਵਿਚ ਆਹਲ ਦਰਜੇ  ਹਥਿਆਰ ਬਣਾਇਆ ਕਰਦੇ ਸਨ । ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਡੇਰਿਆਂ ਨੇ ਦੇਸ਼ ਦੀ ਸੇਵਾ ਲਈ ਵੀ ਕੁਰਬਾਨੀਆਂ ਦਿੱਤੀਆਂ  ਅਤੇ  ਭਾਈ  ਬਚਿੱਤਰ ਸਿੰਘ  ਜੀ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਕਸਰ ਹੀ ਜਿਕਰ ਕਰਦੇ ਹਨ ।

ਅੰਗਰੇਜ਼ੀ ਹਕੂਮਤ ਸਮੇਂ  ਇਹਨਾਂ ਲੋਕਾਂ ਤੇ ਹਥਿਆਰ ਬਣਾਉਣ ਲਈ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਬੇਰੁਜ਼ਗਾਰ ਹੋ ਕੇ  ਅਪਣੀ ਰੋਜੀ  ਰੋਟੀ ਲਈ ਛੋਟੇ-ਛੋਟੇ ਮੁਰੰਮਤ ਦੇ ਕੰਮ ਕਰਨ ਲਈ  ਵਖ ਵਖ ਸ਼ਹਿਰਾਂ ਪਿੰਡਾਂ ਦੇ ਨੇੜੇ  ਝੁੱਗੀਆਂ ਵਿੱਚ ਰਹਿਣ ਲੱਗੇ ।  ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ  ਧਾਰਮਿਕ ਸੰਸਥਾਵਾਂ ਨੂੰ ਇਹਨਾਂ ਲੋਕਾਂ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here