ਮਿਸ਼ਨ ਫਤਿਹ ਤਹਿਤ 385 ਸੈਂਪਲਾਂ ਦੀ ਰਿਪੋਟ ਆਈ ਨੈਗਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਦੇ ਤਹਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ,  ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਲਈ ਚੁਕੇ ਕਦਮਾਂ ਅਤੇ ਲੋਕਾਂ ਵਿੱਚ ਕੋਰੋਨਾ ਜਾਗਰੂਕਤਾਂ ਅਤੇ ਸਾਵਧਾਨੀਆਂ ਅਪਨਾਉਣ ਨਾਲ ਕੋਰੋਨਾ ਵਾਇਰਸ ਦੇ ਸਮਜਿਕ ਫੈਲਅ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਇਆ ਹੈ ।

Advertisements

 

ਇਸ ਦੇ ਸਿੱਟੇ ਵੱਜੋ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  ਅੱਜ 375 ਸੈਂਪਲ ਲੈਣ ਅਤੇ ਲੈਬ ਤੋ ਅੱਜ 385 ਰਿਪੋਟਾਂ ਨੈਗਟਿਵ ਪ੍ਰਾਪਤ ਹੋਣ ਨਾਲ ਜਿਲੇ ਵਿੱਚ ਹੁਣ ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 6547 ਹੋ ਗਈ ਹੈ, ਤੇ 5205 ਨੈਗਟਿਵ, 138 ਪਾਜੇਟਿਵ ਅਤੇ 1180 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।

24 ਸੈਂਪਲ ਇੰਵੈਲਡ ਹਨ  ਤੇ  ਐਕਟਿਵ 3 ਕੇਸ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here