Saturday, October 17, 2026
Home Latest ਮਿਸ਼ਨ ਨੂੰ ਕਾਮਯਾਬ ਬਨਾਉਣ ‘ਚ ਲੱਗੇ ਕੰਟ੍ਰੇਕਟ ਕਰਮਚਾਰੀਆਂ ਨੂੰ ਰੈਗੁਲਰ ਕਰੇ ਪੰਜਾਬ...

ਮਿਸ਼ਨ ਨੂੰ ਕਾਮਯਾਬ ਬਨਾਉਣ ‘ਚ ਲੱਗੇ ਕੰਟ੍ਰੇਕਟ ਕਰਮਚਾਰੀਆਂ ਨੂੰ ਰੈਗੁਲਰ ਕਰੇ ਪੰਜਾਬ ਸਰਕਾਰ: ਪਰਮਿੰਦਰ, ਗੁਰਮੀਤ

ਪਟਿਆਲਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ, ਮਿਸ਼ਨ ਨਸ਼ਾ ਮੁਕਤ ਪੰਜਾਬ ਤੇ ਮਿਸ਼ਨ ਕੋਰੋਨਾ ਫਤਿਹ ਪੰਜਾਬ ਚ ਸੇਵਾਵਾਂ ਦੇ ਰਹੇ ਕੰਟਰੈਕਟ ਕਰਮਚਾਰੀ ਜੋਕਿ ਮਿਸ਼ਨ ਕੋਰੋਨਾ ਫਤਿਹ ਪੰਜਾਬ ਨੂੰ ਸਫਲ ਕਰਨ ਲਈ ਆਪਣੀਆ ਜਾਨਾ ਜੋਖਮ ਚ ਪਾ ਕੇ ਸਿਪਾਹੀਆਂ ਵਾਂਗ ਡਟੇ ਹੋਏ ਹਨ। ਇਸਦੇ ਨਾਲ ਹੀ ਕਰਮਚਾਰੀ ਪਬਲਿਕ ਟਰਾਂਸਪੋਰਟ ਬੰਦ ਹੋਣ ਦੇ ਬਾਵਜੂਦ ਵੀ ਆਪਣੇ ਸਟੇਸ਼ਨਾਂ ਤੇ ਪਹੁੰਚ ਕੇ ਸੇਵਾਵਾਂ ਦੇ ਰਹੇ ਹਨ।

Advertisements

ਜੇਕਰ ਕਰਮਚਾਰੀ ਪੰਜਾਬ ਸਰਕਾਰ ਦੀ ਲਾਜ ਲਈ ਆਪਣੇ ਫਰਜਾ ਨੂੰ ਨਿਭਾਅ ਰਹੇ ਹਨ, ਕੋਵਿਡ-19 ਦੇ ਚੱਲਦੇ ਆਪਣੀਆਂ ਜਾਨਾਂ ਜੋਖਮ ਚ ਪਾ ਕੇ ਮੌਤ ਦੇ ਮੂੰਹ ਵਿੱਚ ਸੰਤ ਸਿਪਾਹੀਆਂ ਵਾਂਗ ਡਟੇ ਰਹੇ, ਤੇ ਪੰਜਾਬ ਸਰਕਾਰ ਵਲੋਂ ਇਹਨਾਂ ਕਰਮਚਾਰੀਆਂ ਲਈ ਰੈਗੁਲਰ ਕਰਨਾ ਹੀ ੳਹਨਾਂ ਲਈ ਸਨਮਾਨ ਚਿੰਨ ਹੈ। ਇਸ ਮੌਕੇ ਤੇ ਪਰਮਿੰਦਰ ਸਿੰਘ ਤੇ ਜਿਲਾ ਪ੍ਰਧਾਨ ਡੀ.ਡੀ.ਆਰ.ਇੰ.ਯੂ. ਗੁਰਮੀਤ ਸਿੰਘ ਨੇ ਇਸ ਮਹਾਮਾਰੀ ਦੌਰਾਨ ਸੇਵਾਵਾਂ ਦੇ ਰਹੇ ਕੰਟਰੈਕਟ ਕਰਮਚਾਰੀਆਂ ਨੂੰ ਰੈਗੁਲਰ ਕਰਨ ਦੀ ਮੰਗ ਪੰਜਾਬ ਸਰਕਾਰ ਅੱਗੇ ਰੱਖੀ।

LEAVE A REPLY

Please enter your comment!
Please enter your name here