Saturday, October 17, 2026
Home Hoshiarpur ਯੂਥ ਕਾਂਗਰਸ ਆਗੂਆਂ ਨੇ ਸੀਐਮ ਭਗਵੰਤ ਮਾਨ ਦੇ ਪੋਸਟਰ ਤੇ ਕਾਲੀ ਸਪਰੇ...

ਯੂਥ ਕਾਂਗਰਸ ਆਗੂਆਂ ਨੇ ਸੀਐਮ ਭਗਵੰਤ ਮਾਨ ਦੇ ਪੋਸਟਰ ਤੇ ਕਾਲੀ ਸਪਰੇ ਮਾਰ ਕੇ ਜਤਾਇਆ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਤੋਂ ਹਲਕਾ ਪ੍ਰਧਾਨ ਸਿਧਾਂਸ਼ੂ ਮਿਸ਼ਰਾ ਅਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਪੰਜਾਬ ਯੂਥ ਕਾਂਗਰਸ ਦੇ ਹਲਕਾ ਵਾਈਸ ਪ੍ਰਧਾਨ ਰਵਿੰਦਰ ਆਦੀਆ ਦੇ ਵੱਲੋਂ ਬੀਤੇ ਦਿਨੀ ਮਾਨਸਾ ਵਿੱਚ ਹੋਏ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਅਤੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਦਰਿਆ ਦੇ ਖਿਲਾਫ ਬੀਤੀ ਰਾਤ ਸਰਕਾਰੀ ਕਾਲੇਜ ਚੌਂਕ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੋਸਟਰਾਂ ਤੇ ਕਾਲੀ ਸਪਰੇ ਮਾਰ ਕੇ ਵਿਰੋਧ ਕੀਤਾ ਗਿਆ।

Advertisements

ਇਸ ਮੌਕੇ ਤੇ ਪ੍ਰਧਾਨ ਸਿਧਾਂਸ਼ੂ ਮਿਸ਼ਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ 100% ਫੇਲ ਸਾਬਿਤ ਹੋਈ ਹੈ ਅਤੇ ਪੰਜਾਬ ਵਿੱਚ ਨਸ਼ਾ ਤਸਕਰ ਖੁੱਲਿਆਮ ਫਿਰ ਰਹੇ ਹਨ ਅਤੇ ਆਏ ਦਿਨੀ ਨਸ਼ਿਆਂ ਖਿਲਾਫ ਬੋਲਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਆਪਣੀ ਝੂਠੀ ਵਾਹ-ਵਾਹ ਖੱਟਣ ਨੂੰ ਪੂਰੇ ਪੰਜਾਬ ਵਿੱਚ ਆਪਣੇ ਇਮਾਨਦਾਰ ਸੀ.ਐਮ ਦੇ ਪੋਸਟਰ ਲਗਾ ਰਹੇ ਹਨ। ਜਿਸ ਦਾ ਉਹ ਖੁੱਲ ਕੇ ਵਿਰੋਧ ਕਰਦੇ ਹਨ। ਇਸ ਮੌਕੇ ਤੇ ਉਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰ ਅਤੇ ਆਮ ਨੌਜਵਾਨ ਹਾਜਰ ਰਹੇ ।

LEAVE A REPLY

Please enter your comment!
Please enter your name here