ਸੰਘਰਸ਼ ਕਮੇਟੀ ਨੇ ‘ਵਾਅਦਾ ਯਾਦ ਕਰਾਊ’ ਮੁਹਿੰਮ ਤਹਿਤ ਵਿਧਾਇਕ ਡੋਗਰਾ ਨੂੰ ਦਿੱਤਾ ਮੰਗ ਪੱਤਰ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਦੇ ਸੱਦੇ ‘ਤੇ ਸਥਾਨਕ ਇਕਾਈ ਵੱਲੋਂ ‘ਵਾਅਦਾ ਯਾਦ ਕਰਾਊ ’ ਮੁਹਿੰਮ ਤਹਿਤ ਹਲ਼ਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ। ਅੱਜ ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਬਲਾਕ ਤਲਵਾਡ਼ਾ ਕਨਵੀਨਰ ਮਨਮੋਹਨ ਸਿੰਘ, ਬਲਾਕ ਕਮਾਹੀ ਦੇਵੀ ਕਨਵੀਨਰ ਚਮਨ ਲਾਲ ਦੀ ਅਗਵਾਈ ਵਿਚ ਨਵੀਂ ਪੈਨਸ਼ਨ ਸਕੀਮ ਆਉਂਦੇ ਮੁਲਾਜ਼ਮਾਂ ਦੇ ਵਫ਼ਦ ਨੇ ਵਿਧਾਇਕ ਅਰੁਣ ਡੋਗਰਾ ਨੂੰ ਮੰਗ ਪੱਤਰ ਸੌਂਪਦੇ ਹੋਇਆਂ ਸਾਲ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਵਾਅਦੇ ਨੂੰ ਚੇਤਾ ਕਰਵਾਇਆ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਨੇ ਨਵੀਂ ਪੈਨਸ਼ਨ ਸਕੀਮ (ਐਨਪੀਐਸ) ਅਧੀਨ ਆਉਂਦੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਨਵੀਂ ਪੈਨਸ਼ਨ ਸਬੰਧੀ ਮੁਲਾਜ਼ਮਾਂ ਦੇ ਖ਼ਦਸ਼ਿਆਂ ਨੂੰ ਵਿਧਾਇਕ ਡੋਗਰਾ ਮੂਹਰੇ ਰੱਖਿਆ।

Advertisements

ਉਨ੍ਹਾਂ ਸੂਬਾ ਸਰਕਾਰ ’ਤੇ ਚੋਣਾਂ ਸਮੇਂ ਐਨਪੀਐਸ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਭੱਜਣ ਦੇ ਦੋਸ਼ ਲਗਾਏ। ਸੰਘਰਸ਼ ਕਮੇਟੀ ਦੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਐਨਪੀਐਸ ਦੇ ਰੀਵਿਊ ਲਈ ਗਠਿਤ ਕਮੇਟੀ ’ਤੇ ਵੀ ਸਵਾਲ ਉਠਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਸੱਤ ਪ੍ਰਕਾਸ਼ ਨੇ ਕਿਹਾ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਸਰਕਾਰ ਨੇ ਐਨਪੀਐਸ ਲਾਗੂ ਕਰ ਉਨ੍ਹਾਂ ਤੋਂ ਬੁਢਾਪੇ ਦੀ ਡੰਗੋਰੀ ਖੋਹ ਲਈ ਹੈ। ਨਵੀਂ ਪੈਨਸ਼ਨ ਸਕੀਮ ਸੁਰੱਖਿਅਤ ਬੁਢਾਪੇ ਦੀ ਗਾਰੰਟੀ ਨਹੀਂ ਦਿੰਦੀ। ਲੰਮੀ ਉਮਰ ਸੇਵਾ ਕਰਨ ਉਪਰੰਤ ਐਨਪੀਐਸ ਮੁਲਾਜ਼ਮ ਸੇਵਾਮੁਕਤੀ ਤੋਂ ਬਾਅਦ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ।

LEAVE A REPLY

Please enter your comment!
Please enter your name here