ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਮਨਾਇਆ ਸੰਕਲਪ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਇੱਥੇ ਮੁਲਾਜਮ ਭਵਨ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਜਿਲਾ ਕਨਵੀਨਰਾਂ ਸਰਵ ਕੁਲਵਰਨ ਸਿੰਘ, ਕੁਲਵੰਤ ਸਿੰਘ ਸੈਣੀ, ਮੋਹਨ ਸਿੰਘ ਮਰਵਾਹਾ, ਨਿਤਨ ਮਹਿਰਾ ਦੀ ਪ੍ਰਧਾਨਗੀ ਹੇਠ ਸੰਕਲਪ ਦਿਵਸ ਮਨਾਇਆ ਗਿਆ।ਜਿਸ ਵਿੱਚ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸੰਲਕਪ ਦਿਵਸ ਦੇ ਸ਼ੁਰੂ ਵਿੱਚ ਦੇਸ਼ ਦੇ ਉੱਘੇ ਸ਼ਾਇਰ ਰਾਹਤ ਇੰਦੌਰੀ ਦੀ ਬੇਵਕਤੀ ਮੌਤ ਤੇ ਡੂਘੇ ਦੁੱਖ ਦਾ ਇਜਹਾਰ ਕਰਦਿਆ ਦੋ ਮਿੰਟ ਦਾ ਮੌਨ ਧਾਰ ਕੇ ਸ਼ਾਧਾਂਜਲੀ ਭੇਂਟ ਕੀਤੀ। ਸੰਕਲਪ ਦਿਵਸ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਡਾ: ਸੁਖਦੇਵ ਸਿੰਘ ਢਿਲੋਂ ਨੇ ਆਖਿਆਂ ਕਿ ਅੱਜ 73 ਸਾਲ ਦੀ ਅਜਾਦੀ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨਿਆਂ ਦੀ ਅਜਾਦੀ ਗਰੀਬ ਦੀ ਕੁੱਲੀ ਤੱਕ ਨਹੀਂ ਪਹੁੰਚੀ।

Advertisements

ਜਿਸ ਕਰਕੇ ਜਿੱਥੇ ਗਰੀਬੀ ਅਮੀਰੀ ਦਾ ਪਾੜਾ ਲਗਾਤਾਰ ਵੱਧ ਰਿਹਾ ਹੈ ਉੱਥੇ ਦੇਸ਼ ਦੇ ਹਾਕਮਾਂ ਵਲੋਂ ਅੱਜ ਜਨਤਕ ਖੇਤਰ ਦੇ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ। ਸਾਮਰਾਜੀ ਦੇਸ਼ਾਂ ਅੱਗੇ ਗੋਡੇ ਟੇਕ ਕੇ ਦੇਸ਼ ਨੂੰ ਗੁਲਾਮੀ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ। ਅੱਜ ਲਗਾਤਾਰ ਪੜ•ੇ ਲਿੱਖੇ ਬੇਰੁਜਗਾਰ ਘੁੰਮ ਰਹੇ ਹਨ ਜਾਂ ਰੁਜਗਾਰ ਦੇ ਨਾਂ ੳੁੱਤੇ ਸੋਸ਼ਨ ਦਾ ਸ਼ਿਕਾਰ ਹੋ ਰਹੇ ਹਨ। ਸੰਕਲਪ ਦਿਵਸ ਨੂੰ ਸੰਬੋਧਨ ਕਰਦਿਆ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਆਖਿਆ ਕਿ ਅੱਜ ਜਿੱਥੇ ਕੇਂਦਰ ਦੀ ਸਰਕਾਰ ਉਦਾਰੀਕਰਨ. ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਜਨਤੱਕ ਖੇਤਰ ਦਾ ਉਜਾੜਾ ਕਰ ਰਹੀ ਹੈ ਉੱਥੇ ਸੂਬੇ ਦੀ ਸਰਕਾਰ ਵੀ ਅਕਾਰ ਘਟਾਈ ਦੇ ਨਾਂ ਉੱਤੇ ਅਦਾਰਿਆਂ ਨੂੰ ਖਤਮ ਕਰਨ ਵਾਲੇ ਪਾਸੇ ਜਾ ਰਹੀ ਹੈ ਅਤੇ ਪੁਨਰਗਠਨ ਦੇ ਨਾਂ ਉੱਤੇ ਇਹ ਅਮਲ ਸ਼ੁਰੂ ਕਰਦਿਆਂ ਵੱਖ ਵੱਖ ਅਦਾਰਿਆਂ ਅੰਦਰ ਖਾਲੀ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ 50 ਸਾਲ ਤੋਂ ਉੱਪਰ ਨੌਕਰੀ ਕਰ ਰਹੇ ਮੁਲਾਜ਼ਮਾਂ ਨੂੰ ਘਰਾਂ ਨੂੰ ਤੋਰਿਆ ਜਾ ਰਿਹਾ ਹੈ। ਸੰਕਲਪ ਦਿਵਸ ਨੂੰ ਸੰਬੋਧਨ ਕਰਦਿਆ ਜਿਲਾ ਕਨਵੀਨਰਾਂ ਨੇ ਆਖਿਆ ਕਿ ਅੱਜ ਦੇ ਦਿਨ ਉੱਤੇ ਅਸੀਂ ਇਸ ਗੱਲ ਦਾ ਸੰਕਲਪ ਕਰਦੇ ਹਾਂ ਕਿ ਜਨਤੱਕ ਖੇਤਰ ਦੇ ਅਦਾਰਿਆ ਦੀ ਰਾਖੀ ਕਰਾਂਗੇ ਅਤੇ ਦੇਸ਼ ਦੀ ਅਜਾਦੀ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਾਂਗੇ।

ਉਨਾਂ ਇਹ ਵੀ ਆਖਿਆਂ ਕਿ ਇਹ ਦੇਸ਼ ਇੰਨਾਂ ਹਾਕਮਾਂ ਦਾ ਨਹੀਂ, ਇਸ ਦੇਸ਼ ਦੇ ਵਾਰਿਸ ਉਹ ਕ੍ਰਿਤੀ ਲੋਕ ਹਨ ਜਿੰਨ•ਾਂ ਨੇ ਇਸ ਦੇਸ਼ ਦੀ ਤਰੱਕੀ ਵਿੱਚ ਆਪਣਾ ਖੁਨ ਪਸੀਨਾ ਬਹਾਇਆਂ ਹੈ। ਅਸੀਂ ਇਸ ਗੱਲ ਦਾ ਵੀ ਸੰਕਲਪ ਕਰਦੇ ਹਾਂ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਰ ਕੁਰਬਾਨੀ ਕਰਾਂਗੇ।ਇਸ ਮੌਕੇ ਉਕਤ ਆਗੂਆਂ ਨੇ ਐਲਾਨ ਕੀਤਾ ਕਿ ਸਾਂਝਾ ਫਰੰਟ ਦੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ 18 ਅਗਸਤ ਨੂੰ ਮੁਲਾਜ਼ਮ ਡਿਊਟੀਆਂ ਤੋਂ ਵਾਕ ਆਉਂਟ ਕਰਕੇ ਪੈਨਸ਼ਨਰਾਂ ਨਾਲ ਮਿਲ ਕੇ ਮਿੰਨੀ ਸਕਤਰੇਤ ਵਿਖੇ ਰੈਲੀ ਕਰਨਗੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਉਂਕਾਰ ਸਿੰਘ, ਜੀਵਨ ਕੁਮਾਰ, ਬਲਵੀਰ ਸਿੰਘ ਸੈਣੀ, ਸੁੱਖਦੇਵ ਸਿੰਘ ਜਾਜਾ, ਆਦਿ ਆਗੂਆਂ ਨੇ ਵੀ ਵਿਚਾਰ ਰੱਖੇ। ਸੁਨੀਲ ਸ਼ਰਮਾਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੁਬੀ ਨਿਭਾਈ।

LEAVE A REPLY

Please enter your comment!
Please enter your name here