ਹੁਸ਼ਿਆਰਪੁਰ ਦੇ ਪਿੰਡ ਲੰਗਾਹ ਵਿਖੇ ਰੋਹਿਤ ਕੁਮਾਰ ਦਾ ਕਤਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਅਧੀਨ ਪੈਦੇ ਪਿੰਡ ਲੰਗਾਹ ਵਿਖੇ ਇੱਕ ਨੋਜਵਾਨ ਰੋਹਿਤ ਕੁਮਾਰ ਦਾ ਬੀਤੀ ਰਾਤ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਅਨੁਸਾਰ ਮੁਕੇਰੀਆ ਦੀ ਪੁਲਿਸ ਇਸ ਮਾਮਲੇ ਦੀ ਪੁਸ਼ਟੀ ਕਰਨ ਲਈ ਮੌਕੇ ਤੇ ਪਹੁੰਚ ਗਈ, ਉਹਨਾ ਦੱਸਿਆ ਕਿ ਰੋਹਿਤ ਕੁਮਾਰ ਪਿੰਡ ਲੰਗਾਹ ਦਾ ਰਹਿਣ ਵਾਲਾ ਹੈ ਅਤੇ ਸਦੇਸ਼ ਕੁਮਾਰ ਦਾ ਪੁੱਤਰ ਹੈ। ਮੁਕੇਰੀਆ ਦੇ ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਾਂ ਮਾਂਗਟ ਵਿਖੇ ਰੋਹਿਤ ਕੁਮਾਰ ਆਪਣੀ ਘਰ ਦੀ ਸੈਨੇਟਰੀ ਦੁਕਾਨ ਤੋ ਸ਼ਾਮ ਸਾਢੇ ਕੁ ਸੱਤ ਦੇ ਕਰੀਬ ਦੁਕਾਨ ਤੋ ਘਰ ਆ ਰਿਹਾ ਸੀ ।

Advertisements

ਜਿਸ ਕਰਕੇ ਰਸਤੇ ਦੋਰਾਨ ਗੱਡੀ ਵਿੱਚ ਪਿੱਛਾ ਕਰ ਰਹੇ ਦੋ ਵਿਅਕਤੀਆ ਨੇ ਉਸ ਉਤੇ ਜੋਰਦਾਰ ਹਮਲਾ ਕਰ ਦਿੱਤਾ ਪਰ ਰੋਹਿਤ ਕੁਮਾਰ ਖੇਤਾ ਵੱਲ ਭੱਜ ਗਿਆ । ਪਰ ਹਮਲਾਵਰਾ ਨੇ ਰੋਹਿਤ ਕੁਮਾਰ ਦਾ ਪਿੱਛਾ ਕਰਦੇ ਹੋਏ ਉਸਨੂੰ ਖੇਤਾ ਵਿੱਚ ਫੜ ਲਿਆ ਅਤੇ ਰੇਹਿਤ ਕੁਮਾਰ ਦੁਤਾਰ ਨਾਮਾ ਹਥਿਆਰ ਨਾਲ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ। ਹਮਲਾਵਰ ਮੌਕੇ ਤੇ ਫਰਾਰ ਹੋ ਗਏ। ਮੁਕੇਰੀਆ ਦੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਯੋਗੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬੱਦੂਪੁਰ ਜੋਕਿ ਫੋਜ਼ ਵਿੱਚ ਤਾਇਨਾਤ ਹੈ। ਪਰ ਯੋਗੇਸ਼ ਕੁਮਾਰ ਦੇ ਨਾਲ ਆਏ ਹੋਏ ਸਾਥੀਆ ਦੀ ਪਛਾਣ ਨਹੀ ਹੋ ਸਕੀ ਹੈ। ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆ ਖਿਲਾਫ ਵੱਖ- ਵੱਖ ਧਾਰਾਵਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਤਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਦੀ ਪੂਰੀ ਜਾਂਚ ਕਰ ਲਈ ਜਾਵੇਗੀ।

LEAVE A REPLY

Please enter your comment!
Please enter your name here