ਦਿ ਓਪਨ ਡੋਰ ਚਰਚ ਖੋਜੋਵਾਲ ਦਾ 30 ਵਾਂ ਸਥਾਪਨਾ ਦਿਵਸ ਮਨਾਉਣ ਸਬੰਧੀ ਹੋਈ ਬੈਠਕ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)।  ਦਿ ਓਪਨ ਡੋਰ ਚਰਚ ਖੋਜੋਵਾਲਾ ਦਾ 30ਵਾਂ ਸਥਾਪਨਾ ਦਿਵਸ ਮਨਾਉਣ ਦੇ ਸਬੰਧ ਵਿੱਚ ਹੋਟਲ ਸ਼ਿਰਾਜ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਦਿ ਓਪਨ ਡੋਰ ਚਰਚ ਖੋਜੋਵਾਲਾ ਦੇ ਪਾਸਟਰ ਹਰਪ੍ਰੀਤ ਦਿਓਲ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਪਾਸਟਰ ਹਰਪ੍ਰੀਤ ਦਿਓਲ ਨੇ ਆਈ ਸੰਗਤ ਨੂੰ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨ ਸੁਣਾਏ ਅਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿ ਓਪਨ ਡੋਰ ਚਰਚ ਖੋਜੋਵਾਲਾ ਦਾ 30ਵਾਂ ਸਥਾਪਨਾ ਦਿਵਸ 5,6 ਅਤੇ 7 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।
ਜਿਸ ਵਿੱਚ ਵਿਸ਼ੇਸ਼ ਤੋਰ ਤੇ ਇੰਟਰਨੈਸ਼ਨਲ ਪਾਸਟਰ ਡਾ. ਪੋਲ ਦਿਨਾਕਰਨ ਪਹੁੰਚ ਕੇ ਸਭ ਦੁਖੀਆਂ, ਬੀਮਾਰਾਂ ਅਤੇ ਲਾਚਾਰਾਂ ਲਈ ਪ੍ਰਾਥਨਾ ਕਰਨਗੇ। ਉਹਨਾਂ ਦੱਸਿਆ ਕਿ ਐਂਮਬੂਲੈਂਸ ਮਰੀਜਾਂ ਨੂੰ ਖਾਸ ਸਥਾਨ ਦਿੱਤਾ ਜਾਵੇਗਾ। ਇਸ ਮੌਕੇ ਆਰਟ ਡਾਇਰੈਕਟਰ ਰਜਿੰਦਰ ਰਾਣਾ ਮਾਹਿਲਪੁਰ ਨੇ ਦੱਸਿਆ ਕਿ ਸਥਾਪਨਾ ਦਿਵਸ ਮੌਕੇ ਮਾਹਿਲਪੁਰ ਇਲਾਕੇ ਤੋਂ ਸੰਗਤ ਵੱਡੀ ਗਿਣਤੀ ਵਿੱਚ ਖੋਜੋਵਾਲਾ ਵਿਖੇ ਸ਼ਿਰਕਤ ਕਰੇਗੀ। ਇਸ ਮੌਕੇ ਆਰਟ ਡਾਇਰੈਕਟਰ ਰਜਿੰਦਰ ਰਾਣਾ ਮਾਹਿਲਪੁਰ, ਪਾਸਟਰ ਪਰਮਜੀਤ ਮਾਹਿਲਪੁਰ, ਪਾਸਟਰ ਰਾਹੁਲ ਦਸੂਜਾ, ਪਾਸਟਰ ਰੋਬਨ ਰੰਧਾਵਾ, ਪਾਸਟਰ ਲਖਵਿੰਦਰ ਮੱਟੂ, ਪਾਸਟਰ ਕੁਲਵਿੰਦਰ ਮਸੀਹ, ਪਾਸਟਰ ਮੋਹਨ ਮਸੀਹ, ਪਾਸਟਰ ਕਸ਼ਮੀਰੀ ਲਾਲ, ਪਾਸਟਰ ਪਰਮਜੀਤ ਰਾਏ, ਪਾਸਟਰ ਬਲਵਿੰਦਰ ਕੌਰ ਹਾਜਰ ਸਨ।

Advertisements

LEAVE A REPLY

Please enter your comment!
Please enter your name here