ਜਿਲੇ ਵਿੱਚ 1 ਹੋਰ ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 136

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਕੋਵਿਡ-19 ਵਾਇਰਸ ਦੇ ਸੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਲਏ ਗਏ 409 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਜਿਲੇ ਵਿੱਚ 1 ਨਵੇ ਪਾਜੇਟਿਵ ਕੇਸ ਮਿਲਣ ਤੇ ਕੋਰੋਨਾ ਬਿਮਾਰੀ ਤੇ ਪ੍ਰਭਾਵਿਤ ਕੇਸਾ ਦੀ ਕੁੱਲ ਗਿਣਤੀ 136 ਹੋ ਗਈ ਹੈ । ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਦਿੰਦੇ ਦੱਸਿਆ ਕਿ ਜਿਲੇ ਵਿੱਚ ਅੱਜ ਤੱਕ  ਲਏ ਗਏ ਕੁੱਲ ਸੈਂਪਲ ਦੀ ਗਿਣਤੀ 4295 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 3562 ਨੈਗਟਿਵ, 136 ਪਾਜੇਟਿਵ ਅਤੇ 573 ਦਾ ਇੰਨਤਜਾਰ ਹੋ ਅਤੇ 24 ਇੰਵੈਲਡ ਹੈ ਤੇ  ਐਕਟਿਵ 14 ਕੇਸ ਹਨ ।  

Advertisements

ਜੋ ਕੇਸ ਪਾਜੇਟਿਵ ਆਇਆ ਹੈ ਰਵੀ ਦੀਪ ਉਮਰ 26 ਸਾਲ ਪਿੰਡ ਹਰਖੋਵਾਲ, ਅਰਬ ਦੇਸ਼ ਕੋਵੈਤ ਤੋਂ 1 ਜੂਨ ਨੂੰ ਆਇਆ ਸੀ ਤੇ ਇਸ ਦਾ 4 ਤਰੀਕ ਨੂੰ ਸੈਂਪਲ ਲਿਆ ਗਿਆ ਸੀ ਤੇ ਅੱਜ ਇਸ ਦੀ ਪਾਜੇਟਿਵ ਰਿਪੋਟ ਆ ਗਈ ਹੈ ਤੇ ਇਸ ਨੂੰ ਰਿਆਤ ਬਾਹੜਾ ਵਿੱਚ ਹੀ ਕੋਆਰਟੀਨ ਕੀਤਾ ਹੋਇਆ ਸੀ ।  ਸਿਵਲ ਸਰਜਨ ਨੇ ਸਿਹਤ ਐਡਵੀਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਦੇਣਾ ਪਵੇਗਾ ।

LEAVE A REPLY

Please enter your comment!
Please enter your name here