ਪਿੰਡ ਲਲਵਾਣ ਵਿਖੇ ਸਲਾਨਾ ਧਾਰਮਿਕ ਸਮਾਗਮ ਆਯੋਜਿਤ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਲਲਵਾਣ ਵਿਖੇ ਸੱਚ ਖੰਡ ਵਾਸੀ ਢਾਡੀ ਜਰਨੈਲ ਸਿੰਘ ਲਲਵਾਣ ਦੇ ਸਮੂਹ ਪਰਿਵਾਰ ਭਾਈ ਬਲਵੰਤ ਸਿੰਘ ਫੌਜੀ ਵਲੋਂ ਸਲਾਨਾ ਸਮਾਗਮ ਕਰਵਾਏ ਗਏ। ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਸਤਨਾਮ ਸਿੰਘ ਡੇਰਾ ਸੰਤ ਸਾਗਰ ਖੰਨੀ ਪ੍ਰੈਸ ਸਕੱਤਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਜਗਦੀਸ਼ਵਰਾ ਨੰਦ, ਹੈੱਡ ਗ੍ਰੰਥੀ ਹਰਕ੍ਰਿਸ਼ਨ ਸਿੰਘ, ਭਾਈ ਹਰਜਿੰਦਰ ਸਿੰਘ ਬੰਬੇਲੀ, ਜਥੇਦਾਰ ਦਲਜੀਤ ਸਿੰਘ ਸੋਢੀ ਵਲੋਂ ਢਾਡੀ ਜਰਨੈਲ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ ਗਿਆ।

Advertisements

ਇਸ ਮੌਕੇ ਸੰਤ ਜਸਵਿੰਦਰ ਸਿੰਘ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਇਸ ਸਮਾਗਮ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਅਪ੍ਰੈਲ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਹੇਠ ਸੁਸਾਇਟੀ ਦੇ ਸਮੂਹ ਮਹਾਂਪੁਰਸ਼ਾਂ ਸਮੇਤ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਤੋਂ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਅਰੰਭ ਹੋ ਕੇ ਬੂਟਾ ਮੰਡੀ, ਪੀਏਪੀ, ਰਾਮਾ ਮੰਡੀ, ਚਹੇੜੂ, ਫਗਵਾੜਾ, ਫਿਲੋਰ, ਲੁਧਿਆਣਾ, ਖੰਨਾ, ਅੰਬਾਲਾ, ਜਗਾਧਰੀ, ਸਹਾਰਨਪੁਰ, ਰੜਕੀ ਹੁੰਦੀ ਹੋਈ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰ ਹਰਦੁਆਰ ਪਹੁੰਚੇਗੀ ਉਪਰੰਤ 6 ਅਪ੍ਰੈਲ ਨੂੰ 12 ਵਜੇ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਤੋਂ ਬੈਂਡ ਵਾਜਿਆ ਨਾਲ ਅਰੰਭ ਹੋ ਕੇ ਹਰਿ ਕੀ ਪਾਉੜੀ ਗੰਗਾ ਵਿਖੇ ਪਹੁੰਚੇਗੀ ਤੇ ਆਰਤੀ, ਕੀਰਤਨ ਕਰਨ ਉਪਰੰਤ ਸਮਾਪਤ ਹੋਵੇਗੀ।

ਉਹਨਾਂ ਦੱਸਿਆ ਕਿ ਇਸ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਵਿੱਚ ਸੁਸਾਇਟੀ ਦੇ ਮੀਤ ਪ੍ਰਧਾਨ ਸੰਤ ਗੁਰਦੀਪ ਗਿਰ ਸੰਗਤਾਂ ਦੇ ਵੱਡੇ ਕਾਫਲੇ ਨਾਲ ਸ਼ਿਰਕਤ ਕਰਨਗੇ। ਇਸ ਮੌਕੇ ਭਾਈ ਬਲਵੰਤ ਸਿੰਘ ਫੌਜੀ, ਬੀਬੀ ਜਸਵਿੰਦਰ ਕੌਰ, ਕਾਕਾ ਪ੍ਰਿੰਸ, ਗਿਆਨੀ ਕੁਲਦੀਪ ਸਿੰਘ ਸੰਧੂ ਪੰਚ, ਰੇਸ਼ਮ ਕੌਰ, ਬਲਵਿੰਦਰ ਸਿੰਘ, ਰੂਬੀ, ਵੀਨਾ, ਨਿਰਮਲ ਸਿੰਘ, ਪਰਦੀਪ ਕੌਰ, ਤਰਲੋਚਨ ਸਿੰਘ ਸੰਧੂ, ਨਿਰਮਲ ਕੌਰ ਸੰਮਤੀ ਮੈਂਬਰ, ਸੁਮੀਤ ਗੋਤਮ ਸਰਪੰਚ, ਮਦਨ ਲਾਲ ਪੰਚ, ਬਲਵੀਰ ਸਿੰਘ ਫੌਜੀ ਸਮੇਤ ਇਲਾਕੇ ਦੀਆਂ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here